ਸਕੂਲੋਂ ਘਰ ਪਰਤ ਰਹੀਆਂ ਸਕੀਆਂ ਭੈਣਾਂ ਦੀ ਹਾਦਸੇ ''ਚ ਮੌਤ

Tuesday, Oct 16, 2018 - 06:40 PM (IST)

ਸਕੂਲੋਂ ਘਰ ਪਰਤ ਰਹੀਆਂ ਸਕੀਆਂ ਭੈਣਾਂ ਦੀ ਹਾਦਸੇ ''ਚ ਮੌਤ

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ਤੋਂ ਪਿੰਡ ਬਲਿਆਲ ਨੂੰ ਜਾਂਦੀ ਲਿੰਕ ਸੜਕ 'ਤੇ ਮੰਗਲਵਾਰ ਦੁਪਹਿਰ ਰੇਤੇ ਨਾਲ ਭਰੇ ਟਰੈਕਟਰ ਟਰਾਲੀ ਵੱਲੋਂ ਸਾਇਕਲ 'ਤੇ ਜਾ ਰਹੀਆਂ ਦੋ ਬੱਚੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਬੱਚੀਆਂ ਦੇ ਪਿਤਾ ਰਾਜਿੰਦਰ ਸ਼ਾਹ ਪੁੱਤਰ ਰਾਮ ਜੀ ਸ਼ਾਹ ਵਾਸੀ ਬਿਹਾਰ ਹਾਲ ਆਬਾਦ ਬਲਿਆਲ ਰੋਡ ਭਵਾਨੀਗੜ੍ਹ ਨੇ ਦੱਸਿਆ ਕਿ ਉਸ ਦੀਆਂ ਬੱਚੀਆਂ ਰਵੀਦਾਸ ਕਲੋਨੀ ਭਵਾਨੀਗੜ੍ਹ ਵਿਖੇ ਸਥਿਤ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਸਨ ਅਤੇ ਮੰਗਲਵਾਰ ਨੂੰ ਸਕੂਲ ਵਿਚ ਅਧਿਆਪਕ-ਮਾਪੇ ਮੀਟਿੰਗ ਸੀ ਜਿਥੇ ਉਹ ਉਸ ਨਾਲ ਪਰਤ ਕੇ ਵਾਪਿਸ ਆਪਣੇ ਘਰ ਜਾ ਰਹੀਆਂ ਸਨ ਤਾਂ ਬਲਿਆਲ ਸਾਈਡ ਤੋਂ ਆਉਂਦੇ ਇਕ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਬੱਚੀਆਂ ਦੇ ਸਾਇਕਲ 'ਤੇ ਆ ਚੜ੍ਹੀ ਅਤੇ ਦੋਵੇਂ ਬੱਚੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਕਾਰਨ ਦੋਵਾਂ ਬੱਚੀਆਂ ਜੋਤੀਕਾ (9) ਅਤੇ ਰੀਨਾ (8) ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਮੌਕੇ 'ਤੇ ਮੌਜੂਦ ਕੁਝ ਔਰਤਾਂ ਨੇ ਦੱਸਿਆ ਕਿ ਜਦੋਂ ਉਕਤ ਦੋਵੇਂ ਬੱਚੀਆਂ ਸਾਇਕਲ 'ਤੇ ਆਪਣੇ ਘਰ ਜਾ ਰਹੀਆਂ ਸਨ ਤਾਂ ਇਨ੍ਹਾਂ ਦਾ ਸਾਇਕਲ ਅਚਾਨਕ ਸਲਿਪ ਹੋ ਕੇ ਸੜਕ ਉਪਰ ਡਿੱਗ ਪਿਆ 'ਤੇ ਪਿਛੋਂ ਬਲਿਆਲ ਸਾਇਡ ਤੋਂ ਆਉਂਦਾ ਟਰੈਕਰ ਟਰਾਲੀ ਦੋਵਾਂ ਦੇ ਉਪਰੋਂ ਲੰਘ ਗਿਆ। ਸਥਾਨਕ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਬੱਚੀਆਂ ਦੀਆਂ ਲਾਸ਼ਾਂ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News