ਭੈਣ-ਭਰਾ ਦਾ ਰਿਸ਼ਤਾ ਹੋਇਆ ਕਲੰਕਿਤ, ਵਿਆਹ ਰਚਾਉਣ ਲਈ ਘਰੋਂ ਭੱਜੇ

Thursday, Aug 09, 2018 - 04:50 AM (IST)

ਭੈਣ-ਭਰਾ ਦਾ ਰਿਸ਼ਤਾ ਹੋਇਆ ਕਲੰਕਿਤ, ਵਿਆਹ ਰਚਾਉਣ ਲਈ ਘਰੋਂ ਭੱਜੇ

ਫਿਲੌਰ, (ਭਾਖਡ਼ੀ)- ਮਾਮੇ ਦਾ ਮੁੰਡਾ ਆਪਣੀ ਹੀ ਸਕੀ ਭੂਆ ਦੀ ਲਡ਼ਕੀ ਨੂੰ ਵਿਅਾਹ ਕਰਵਾਉਣ ਦੀ ਨੀਅਤ ਨਾਲ ਭਜਾ ਕੇ ਲੈ ਗਿਆ। ਇਸ ਸਬੰਧੀ ਲਡ਼ਕੀ ਦੀ ਮਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
 ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਥਾਨਕ ਸ਼ਹਿਰ ਦੇ ਮੁਹੱਲਾ ਕਲਸੀ ਨਗਰ ਦੀ ਰਹਿਣ ਵਾਲੀ ਅੌਰਤ ਨੇ ਦੱਸਿਆ ਕਿ ਉਸ ਦੀ 19 ਸਾਲਾ ਬੇਟੀ , ਜੋ 12ਵੀਂ ਪਾਸ ਹੈ। ਬੀਤੇ ਦੋ ਦਿਨ ਪਹਿਲਾਂ ਦੁਪਹਿਰ ਢਾਈ ਵਜੇ ਘਰੋਂ ਇਹ ਕਹਿ ਕੇ ਚਲੀ ਗਈ ਕਿ ਉਹ ਆਪਣਾ ਮੋਬਾਇਲ ਠੀਕ ਕਰਵਾਉਣ ਬਾਜ਼ਾਰ ਜਾ ਰਹੀ ਹੈ  ਪਰ ਘਰ ਵਾਪਸ ਨਹੀਂ ਆਈ। ਕਾਫੀ ਭਾਲ ਕਰਨ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ’ਚ ਰਹਿੰਦਾ ਉਸ ਦੇ ਸਕੇ ਵੱਡੇ ਭਰਾ  ਦਾ ਬੇਟਾ ਕਰਣ (20) ਉਸ  ਦੀ  ਲੜਕੀ  ਨੂੰ  ਵਿਅਾਹ ਕਰਵਾਉਣ ਦੀ ਨੀਅਤ ਨਾਲ  ਭਜਾ ਕੇ ਲੈ ਗਿਆ। ਦੋਵਾਂ ਦੇ ਫੋਨ ਬੰਦ ਆ ਰਹੇ ਹਨ।


Related News