ਸਕੀ ਭੈਣ ਨੇ ਭਰਾ 'ਤੇ ਲਗਾਏ ਬਲਾਤਕਾਰ ਦੇ ਦੋਸ਼, ਅਦਾਲਤ 'ਚ ਦਿੱਤੇ ਭੈਣ ਦੇ ਬਿਆਨ ਨੇ ਉਡਾਏ ਪੁਲਸ ਦੇ ਹੋਸ਼

07/26/2020 6:34:19 PM

ਲੁਧਿਆਣਾ (ਤਰੁਣ) : ਥਾਣਾ ਦਰੇਸੀ ਦੇ ਇਕ ਇਲਾਕੇ ਵਿਚ ਰਹਿਣ ਵਾਲੀ ਇਕ ਜਨਾਨੀ ਨੇ ਆਪਣੇ ਸਕੇ ਭਰਾ 'ਤੇ ਬਲਾਤਕਾਰ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 376 ਦੇ ਤਹਿਤ ਕੇਸ ਦਰਜ ਕਰ ਲਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਾਮਲਾ ਜਦੋਂ ਅਦਾਲਤ ਵਿਚ ਗਿਆ ਤਾਂ ਉਕਤ ਜਨਾਨੀ ਆਪਣੇ ਬਿਆਨ ਤੋਂ ਪਲਟ ਗਈ। 24 ਘੰਟੇ ਅੰਦਰ ਹੀ ਉਕਤ ਨੇ ਸਕੇ ਭਰਾ 'ਤੇ ਲਗਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਵੀ ਸ਼ਸ਼ੋਪੰਜ ਵਿਚ ਪੈ ਗਈ। ਹੁਣ ਪੁਲਸ ਨੂੰ ਕੇਸ ਖਾਰਜ ਕਰਨਾ ਪਵੇਗਾ। ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਜਨਾਨਾ ਪੁਲਸ ਜਦੋਂ ਉਕਤ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ ਤਾਂ ਡਾਕਟਰਾਂ ਦੇ ਸਾਹਮਣੇ ਉਸ ਨੇ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਕੋਰੋਨਾ ਦੇ ਖ਼ਾਤਮੇ ਤੱਕ ਪੰਜਾਬ 'ਚ ਨਹੀਂ ਖੁੱਲ੍ਹਣਗੇ ਸਕੂਲ

ਉਕਤ ਜਨਾਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੀ ਉਮਰ ਲਗਭਗ 30 ਸਾਲ ਹੈ। ਉਹ ਘਰੇਲੂ ਔਰਤ ਹੈ। ਉਸ ਦੇ ਪਹਿਲੇ ਵਿਆਹ ਤੋਂ ਉਸ ਦੇ 4 ਬੱਚੇ ਹਨ। ਪਹਿਲੇ ਪਤੀ ਦੀ ਮੌਤ ਟੀ. ਬੀ. ਕਾਰਣ ਹੋ ਚੁੱਕੀ ਹੈ। ਦੂਜੇ ਵਿਆਹ ਵਿਚ ਉਸ ਦਾ ਇਕ ਬੇਟਾ ਹੈ। ਉਹ 7 ਭਰਾ ਭੈਣਾਂ ਹਨ। 3 ਭੈਣਾਂ ਅਤੇ ਚਾਰ ਭਰਾ ਹਨ। 2 ਭਰਾਵਾਂ ਦੀ ਮੌਤ ਹੋ ਚੁੱਕੀ ਹੈ। ਵੱਡਾ ਭਰਾ ਸਤੀਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਕਿਸੇ ਹੋਰ ਇਲਾਕੇ ਵਿਚ ਉਸ ਦੀ ਮਾਂ ਨਾਲ ਰਹਿੰਦੇ ਹਨ। 22 ਜੁਲਾਈ ਦੀ ਰਾਤ ਨੂੰ ਉਹ ਘਰ 'ਚ ਬੱਚਿਆਂ ਨਾਲ ਸੀ। ਉਸ ਦਾ ਪਤੀ ਕਿਸੇ ਨਿੱਜੀ ਕੰਮ ਕਾਰਣ ਬਾਹਰ ਗਿਆ ਸੀ। ਉਸ ਦਾ ਵੱਡਾ ਭਰਾ ਸਤੀਸ਼ ਕੁਮਾਰ ਸਕੂਟਰੀ 'ਤੇ ਘਰ ਆਇਆ, ਜਿਸ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਆਉਂਦੇ ਹੀ ਉਸ ਨੂੰ ਧਮਕਾਉਂਦਿਆਂ ਕਿਹਾ ਕਿ ਉਸ ਨੇ ਜ਼ਰੂਰੀ ਕੰਮ ਜਾਣਾ ਹੈ ਅਤੇ ਉਹ ਵੀ ਨਾਲ ਚੱਲੇ। ਉਕਤ ਨੇ ਕਿਹਾ ਕਿ ਉਸ ਦਾ ਭਰਾ ਉਸ ਨੂੰ ਜ਼ਬਰਦਸਤੀ ਐਕਟਿਵਾ 'ਤੇ ਬਿਠਾ ਕੇ ਇਕ ਖਾਲੀ ਪਲਾਟ ਵਿਚ ਲੈ ਗਿਆ। ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਧਮਕੀਆਂ ਦਿੰਦਿਆਂ ਕਿਹਾ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਇਸ ਤੋਂ ਬਾਅਦ ਉਹ ਉਸ ਨੂੰ ਘਰ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਉਕਤ ਜਨਾਨੀ ਦੀ ਮਾਂ ਅਤੇ ਦੂਜੇ ਭਰਾ ਦੀ ਮੌਜੂਦਗੀ ਵਿਚ ਬਿਆਨ ਦਰਜ ਕੀਤੇ ਪਰ 24 ਘੰਟੇ ਬਾਅਦ ਹੀ ਉਸ ਨੇ ਬਿਆਨ ਬਦਲ ਲਏ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਲੋਕਾਂ ਨੂੰ ਚਿਤਾਵਨੀ, ਕੋਵਿਡ-19 ਦੇ ਨਾਂ 'ਤੇ ਜੇ ਆਵੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ

ਕੀ ਕਹਿਣਾ ਹੈ ਥਾਣਾ ਮੁਖੀ 
ਇਸ ਸੰਬੰਧੀ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਜਨਾਨੀ ਦੇ ਬਿਆਨਾਂ 'ਤੇ ਉਸ ਦੇ ਸਕੇ ਭਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪਰ ਕੁਝ ਘੰਟੇ ਬਾਅਦ ਹੀ ਅਦਾਲਤ ਵਿਚ ਉਕਤ ਜਨਾਨੀ ਦੇ ਬਿਆਨ ਬਦਲ ਲਏ ਹਨ, ਜਿਸ ਕਾਰਣ ਉਕਤ ਦੇ ਭਰਾ 'ਤੇ ਦਰਜ ਹੋਇਆ ਮਾਮਲਾ ਖਾਰਜ ਕਰ ਦਿੱਤਾ ਜਾਵੇਗਾ। ਉਕਤ ਜਨਾਨੀ ਨੇ ਕਿਹਾ ਕਿ ਉਸ ਨੇ ਘਰੇਲੂ ਝਗੜੇ ਕਾਰਣ ਭਰਾ 'ਤੇ ਝੂਠਾ ਦੋਸ਼ ਲਗਾਇਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਕਾਨੂੰਨ ਨਾਲ ਖਿਲਵਾੜ ਕੀਤਾ ਗਿਆ ਹੈ। ਸਕੇ ਭਰਾ ਖ਼ਿਲਾਫ ਝੂਠਾ ਬਿਆਨ ਦਰਜ ਕਰਵਾਇਆ ਹੈ। ਮਾਮਲਾ ਦਰਜ ਕਰਵਾਉਣ ਵਾਲੀ ਜਨਾਨੀ ਮੁਲਜ਼ਮ ਬਣ ਚੁੱਕੀ ਹੈ ਜਿਸ ਨੇ ਪੁਲਸ ਨੂੰ ਗੁੰਮਰਾਹ ਕੀਤਾ ਹੈ। ਪੁਲਸ ਨੇ ਉਕਤ ਜਨਾਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਜ਼ਿਲ੍ਹੇ 'ਚ ਕੋਰੋਨਾ ਕਾਰਣ 2 ਹੋਰ ਮੌਤਾਂ, ਪੰਜਾਬ 'ਚ ਮ੍ਰਿਤਕਾਂ ਦਾ ਅੰਕੜਾ 300 ਤੋਂ ਪਾਰ


Gurminder Singh

Content Editor

Related News