ਜੀਜੇ ਨੇ ਭੈਣ ਨੂੰ ਕੱਢਿਆ ਘਰੋਂ, ਦੁਖੀ ਭਰਾ ਨੇ ਕਰ ਲਈ ਖੁਦਕੁਸ਼ੀ

04/23/2018 6:35:09 PM

ਮਾਨਸਾ (ਜੱਸਲ) : ਪਿੰਡ ਆਹਲੂਪੁਰ ਵਿਖੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।  ਇਸ ਸਬੰਧੀ ਥਾਣਾ ਸਰਦੂਲਗੜ੍ਹ ਦੀ ਪੁਲਸ ਨੇ ਮ੍ਰਿਤਕਾ ਦੀ ਪਤਨੀ ਦੀ ਸ਼ਿਕਾਇਤ 'ਤੇ ਮ੍ਰਿਤਕ ਦੇ ਭਣਵੀਏ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਹੈ। 
ਜਾਣਕਾਰੀ ਅਨੁਸਾਰ ਠੰਡੂ ਰਾਮ ਵਾਸੀ ਪਿੰਡ ਨੰਗਲ ਕਲਾਂ ਨੇ ਆਪਣੀ ਘਰ ਵਾਲੀ ਸੁਨਿਆਰੀ ਦੇਵੀ ਨੂੰ ਆਪਣੇ ਪੇਕਿਆਂ ਤੋਂ 5–7 ਲੱਖ ਰੁਪਏ ਲਿਆਉਣ ਲਈ ਆਖਦਿਆਂ ਉਸ ਨੂੰ ਘਰੋਂ ਕੱਢ ਦਿੱਤਾ, ਜਿਸ ਕਾਰਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੁਨਿਆਰੀ ਦੇਵੀ ਦੇ ਭਰਾ ਪੱਪੂ ਰਾਮ ਨੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਪੁਲਸ ਨੇ ਮ੍ਰਿਤਕਾ ਦੀ ਪਤਨੀ ਪਲਕਾ ਦੇਵੀ ਦੀ ਸ਼ਿਕਾਇਤ 'ਤੇ ਉਕਤ ਠੰਡੂ ਰਾਮ ਖਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News