ਲੋਕ ਸਭਾ ਚੋਣਾਂ : ਸਿਆਸਤ ’ਤੇ ਭਾਰੀ ਪਿਆ ਭੈਣ-ਭਰਾ ਦਾ ਰਿਸ਼ਤਾ
Tuesday, May 07, 2024 - 04:01 AM (IST)
ਲੁਧਿਆਣਾ (ਹਿਤੇਸ਼)– ਲੋਕ ਸਭਾ ਚੋਣਾਂ ਦੌਰਾਨ ਜਿਥੇ ਕਈ ਥਾਈਂ ਇਕ ਹੀ ਪਰਿਵਾਰ ਦੇ ਮੈਂਬਰ ਇਕ-ਦੂਜੇ ਖ਼ਿਲਾਫ਼ ਲੜ ਰਹੇ ਹਨ, ਉਥੇ ਪਾਰਟੀਆਂ ਬਦਲਣ ਕਾਰਨ ਇਕ ਪਰਿਵਾਰ ਦੇ ਮੈਂਬਰ ਵੱਖ-ਵੱਖ ਪਾਰਟੀਆਂ ’ਚ ਪੁੱਜ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! 5ਵੀਂ ਦੇ ਵਿਦਿਆਰਥੀ ਨਾਲ 24 ਸਾਲਾ ਅਧਿਆਪਕਾ ਨੇ ਬਣਾਏ ਨਾਜਾਇਜ਼ ਸਬੰਧ, ਹੋਣ ਵਾਲਾ ਸੀ ਵਿਆਹ
ਇਹ ਨਜ਼ਾਰਾ ਲੁਧਿਆਣਾ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਤਹਿਤ ਮੌਜੂਦਾ ਐੱਮ. ਪੀ. ਰਵਨੀਤ ਬਿੱਟੂ ਭਾਜਪਾ ’ਚ ਸ਼ਾਮਲ ਹੋ ਗਏ ਹਨ ਪਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੇ ਬਾਕੀ ਮੈਂਬਰ ਅਜੇ ਕਾਂਗਰਸ ’ਚ ਹੀ ਹਨ ਪਰ ਇਸ ਦੇ ਬਿਲਕੁਲ ਉਲਟ ਭੈਣ-ਭਰਾ ਦਾ ਰਿਸ਼ਤਾ ਸਿਆਸਤ ’ਤੇ ਭਾਰੀ ਪੈ ਰਿਹਾ ਹੈ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਬਿੱਟੂ ਦੀ ਭੈਣ ਮਾਨਸਾ ਦੇ ਆਧੀਨ ਆਉਂਦੇ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੇ ਘਰ ਦੀ ਨੂੰਹ ਬਣ ਕੇ ਗਈ ਹੋਈ ਹੈ, ਜਿਸ ਦੇ ਪਤੀ ਵਿਕਰਮ ਮੋਫਰ ਪਿਛਲੀ ਵਾਰ ਸਰਦੂਲਗੜ੍ਹ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਤੇ ਮੌਜੂਦਾ ਸਮੇਂ ਦੌਰਾਨ ਮਾਨਸਾ ਦੇ ਕਾਂਗਰਸ ਪ੍ਰਧਾਨ ਹਨ ਪਰ ਮੋਫਰ ਦੀ ਪਤਨੀ ਲੁਧਿਆਣਾ ’ਚ ਭਾਜਪਾ ਦੇ ਉਮੀਦਵਾਰ ਆਪਣੇ ਭਰਾ ਬਿੱਟੂ ਲਈ ਵੋਟ ਮੰਗ ਰਹੀ ਹੈ, ਜਦਕਿ ਉਸ ਦੇ ਪਤੀ ਤੇ ਸਹੁਰਾ ਬਠਿੰਡਾ ’ਚ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਲਈ ਪ੍ਰਚਾਰ ਕਰ ਰਹੇ ਹਨ।
ਬਠਿੰਡਾ ’ਚ ਅਕਾਲੀ ਦਲ ਨਾਲ ਗੁਪਤ ਸਮਝੌਤੇ ਦੇ ਲੱਗਦੇ ਆ ਰਹੇ ਨੇ ਦੋਸ਼
ਬਿੱਟੂ ਦੀ ਸਰਦੂਲਗੜ੍ਹ ’ਚ ਰਿਸ਼ਤੇਦਾਰੀ ਦਾ ਜ਼ਿਕਰ ਆਮ ਕਰਕੇ ਸਿਆਸੀ ਬਿਆਨਬਾਜ਼ੀ ਦੌਰਾਨ ਵੀ ਸੁਣਨ ਨੂੰ ਮਿਲਦਾ ਹੈ, ਜਿਸ ’ਚ ਲੁਧਿਆਣਾ ਤੋਂ ਬਿੱਟੂ ਨੂੰ ਜਿਤਾਉਣ ਬਦਲੇ ਮੋਫਰ ਪਰਿਵਾਰ ਵਲੋਂ ਬਠਿੰਡਾ ’ਚ ਅਕਾਲੀ ਦਲ ਦੀ ਉਮੀਦਵਾਰ ਹਰਮਿਸਰਤ ਬਾਦਲ ਦੀ ਮਦਦ ਕਰਨ ਦਾ ਦੋਸ਼ ਲਾਇਆ ਜਾਂਦਾ ਹੈ। ਇਹ ਮੁੱਦਾ ਪਹਿਲਾਂ ਆਮ ਆਦਮੀ ਪਾਰਟੀ ਤੇ ਭਾਜਪਾ ਵਲੋਂ ਉਠਾਇਆ ਜਾਂਦਾ ਸੀ ਤੇ ਹੁਣ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੇ ਨੇਤਾ ਵੀ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।