ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਸਿਰਸਾ ਦੇ ਨਾਮਜ਼ਦਗੀ ਪੱਤਰ ਰੱਦ

Wednesday, Sep 22, 2021 - 05:39 AM (IST)

ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਸਿਰਸਾ ਦੇ ਨਾਮਜ਼ਦਗੀ ਪੱਤਰ ਰੱਦ

 ਚੰਡੀਗੜ੍ਹ,ਨਵੀਂ ਦਿੱਲੀ- ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦਗੀ ਅੱਜ ਰੱਦ ਕਰ ਦਿੱਤੀ ਹੈ। ਸਿਰਸਾ ਦੇ ਗੁਰਮੁਖੀ ਦੇ ਇਮਤਿਹਾਨ 'ਚ ਨਾਕਾਮ ਰਹਿਣ ਕਾਰਨ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 4 ਲੋਕਾਂ ਲਈ 16 ਸੀਟਾਂ ਵਾਲੇ ਜਹਾਜ਼ ਦੀ ਵਰਤੋਂ ਨੂੰ ਦੇਖ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਤੀ ਸੰਕਟ 'ਚ: ਰਵੀਨ ਠੁਕਰਾਲ

ਚੋਣ ਬੋਰਡ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਆਪਣੇ ਫੈਸਲੇ 'ਚ ਦਿੱਲੀ ਸਿੱਖ ਗੁਰਦੁਆਰਾ ਐਕਟ-1971 ਦੇ ਸੈਕਸ਼ਨ 10 'ਚ ਸ਼੍ਰੋਮਣੀ ਕਮੇਟੀ ਦੇ ਮੈਂਬਰੀ ਲਈ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਸਿਰਸਾ ਨੂੰ ਅਯੋਗ ਕਰਾਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ਉਪਰ ਲਿਖੀ ਗੁਰਬਾਣੀ ਉਹ ਨਹੀਂ ਪੜ੍ਹ ਸਕੇ। ਆਪਣੀ ਮਰਜ਼ੀ ਦੇ ਕੁੱਲ 46 ਸ਼ਬਦ ਵੀ ਉਨ੍ਹਾਂ ਨੇ ਗੁਰਮੁਖੀ 'ਚ ਲਿਖਣੇ ਸਨ, ਜਿਨ੍ਹਾਂ 'ਚੋਂ 27 ਅਸ਼ੁੱਧ ਦੱਸੇ ਜਾ ਰਹੇ ਹਨ। ਹਰਵਿੰਦਰ ਸਿੰਘ ਸਰਨਾ ਨੇ ਸਿਰਸਾ ਦੀ ਨਾਮਜ਼ਦਗੀ ਨੂੰ ਚੁਣੌਤੀ ਦਿੱਤੀ ਸੀ।

ਇਹ ਵੀ ਪੜ੍ਹੋ-  ਨਵੇਂ ਚਿਹਰਿਆਂ ਨੂੰ ਮਿਲ ਸਕਦੀ ਹੈ ਪੰਜਾਬ ਮੰਤਰੀ ਮੰਡਲ 'ਚ ਥਾਂ, CM ਚੰਨੀ ਨੇ ਹਾਈਕਮਾਨ ਨਾਲ ਕੀਤਾ ਵਿਚਾਰ-ਵਟਾਂਦਰਾ
ਉਧਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਚੋਣ ਬੋਰਡ ਦੇ ਡਾਇਰੈਕਟਰ ਤੋਂ ਇਹ ਹੀ ਉਮੀਦ ਸੀ ਕਿਉਂਕਿ ਉਹ ਵਿਰੋਧੀਆਂ ਨਾਲ ਮਿਲ ਕੇ ਇੱਕਪਾਸੜ ਕਦਮ ਪੁੱਟ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਫੈਸਲੇ ਦਿੰਦੇ ਆਏ ਸਨ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਹਾਈ ਕੋਰਟ 'ਚ ਸੁਣਵਾਈ ਦੌਰਾਨ ਇਸ ਦਾ ਨਿਤਾਰਾ ਹੋ ਜਾਵੇਗਾ।  


author

Bharat Thapa

Content Editor

Related News