ਪੇਕੇ ਗਈ ਪਤਨੀ ਨੇ ਵਾਪਿਸ ਆਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Wednesday, Jul 08, 2020 - 06:16 PM (IST)

ਪੇਕੇ ਗਈ ਪਤਨੀ ਨੇ ਵਾਪਿਸ ਆਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸਿਰਸਾ (ਲਲਿਤ): ਪੇਕੇ ਤੋਂ ਪਤਨੀ ਦੇ ਵਾਪਸ ਪਰਤਣ ਤੇ ਮਨਾਂ ਕਰਨ ਤੋਂ ਬਾਅਦ ਘਰ ਆ ਕੇ ਪਤੀ ਨੇ ਫਾਹ ਲੈ ਲਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲਿਆ ਤੇ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ। ਮਾਮਲੇ ਦੇ ਮੁਤਾਬਕ ਸਿਰਸਾ ਦੇ ਪ੍ਰੇਮ ਨਗਰ ਵਾਸੀ ਸਤਿੰਦਰ ਦਾ ਵਿਆਹ ਪਿੰਡ ਫਰਵਾਈ 'ਚ ਸੀਮਾ ਨਾਲ 10 ਸਾਲ ਪਹਿਲਾ ਹੋਇਆ ਸੀ। ਕੁਝ ਦਿਨ ਪਹਿਲਾ ਹੀ ਸੀਮਾ ਆਪਣੇ ਪੇਕੇ ਚਲੀ ਗਈ ਸੀ।

ਇਹ ਵੀ ਪੜ੍ਹੋ: ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ 'ਜਾਨਵਰ', ਕੀਤਾ ਗੈਰਕੁਦਰਤੀ ਸੰਭੋਗ

ਸਤਿੰਦਰ ਉਸ ਨੂੰ ਲੈਣ ਖਾਤਰ ਆਪਣੇ ਸੁਸਰਾਲ ਫਰਵਾਈ ਗਿਆ ਸੀ ਪਰ ਸੀਮਾ ਨੇ ਸਤਿੰਦਰ ਨਾਲ ਵਾਪਸ ਪਰਤਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਗੱਲ ਕਰ ਕੇ ਘਰ ਆ ਕੇ ਸਤਿੰਦਰ ਨੇ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ। ਸਤਿੰਦਰ ਨੇ ਫਾਹ ਲੈਣ ਤੋਂ ਪਹਿਲਾਂ ਇਕ ਸੁਸਾਇਡ ਨੋਟ ਵੀ ਲਿਖਿਆ ਹੈ। ਜਿਸ 'ਚ ਉਸਨੇ ਸੀਮਾ ਬਾਰੇ ਲਿਖਿਆ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਸੀ। ਹੁਣ ਆਪਣਾ ਤੇ ਮੇਰੇ ਬੱਚੇ ਦਾ ਖਿਆਲ ਰੱਖੀ। ਹੁੱਡਾ ਚੌਕੀ ਇੰਚਾਰਜ ਨੇ ਦੱਸਿਆ ਕਿ ਸਤਿੰਦਰ ਦੇ ਵਾਰਸਾਂ ਨੇ ਉਸਦੀ ਪਤਨੀ 'ਤੇ ਘਰਵਾਲੇ ਖਿਲਾਫ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ ਲਾਏ ਹਨ।

ਇਹ ਵੀ ਪੜ੍ਹੋ:  ਢੀਂਡਸਾ ਦੇ ਕਦਮ ਨਾਲ ਟਕਸਾਲੀ ਦਲ ਦਾ ਭਵਿੱਖ ਖਤਰੇ 'ਚ

ਇਹ ਵੀ ਪੜ੍ਹੋ:  ਕੁਵੈਤ ਤੋਂ ਵਤਨ ਪਰਤੇ 162 ਭਾਰਤੀਆਂ ਨੇ ਰੋ-ਰੋ ਸੁਣਾਇਆ ਦੁਖੜਾ


author

Shyna

Content Editor

Related News