ਸਿੰਘਾਪੁਰ ’ਚ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ, 4 ਨਾਮਜ਼ਦ
Friday, Jan 01, 2021 - 12:00 PM (IST)
ਲੁਧਿਆਣਾ (ਖੰਨਾ) : ਸਿੰਘਾਪੁਰ ਭੇਜਣ ਦੇ ਨਾਮ ’ਤੇ ਟਰੈਵਲ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਪੂਜਾ ਰਾਣੀ ਵਾਸੀ ਸਿਵਲ ਲਾਈਨਜ਼ ਲੁਧਿਆਣਾ ਨੇ ਥਾਣਾ ਨੰਬਰ 8 ’ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਕਿਹਾ ਗਿਆ ਹੈ ਕਿ ਟਰੈਵਲ ਏਜੰਟ ਕਰਤਾਰ ਪੁੱਤਰ ਸ਼ਕੀਲ ਅਹਿਮਦ, ਅਨਿਲ ਚਤਰਾਜੇ ਪੁੱਤਰ ਬੀ. ਐੱਨ. ਚਤਰਾਜੇ ਪ੍ਰਤਾਪ ਵਿਹਾਰ, ਗੁਰੂਦੇਵ ਸ਼ਰਮਾ ਲਾਲ ਬਾਗ ਕਾਲੋਨੀ, ਗੀਤਾ ਦੇਵੀ ਗਗਨ ਵਿਹਾਰ (ਸਾਰੇ ਗਾਜ਼ੀਆਬਾਦ ਨਿਵਾਸੀ) ਨਾਲ ਸੰਪਰਕ ਕੀਤਾ।
ਇਨ੍ਹਾਂ ਟਰੈਵਲ ਏਜੰਟਾਂ ਨੇ ਸਿੰਘਾਪੁਰ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਸਮੇਂ ’ਚ 17 ਲੱਖ 42 ਹਜ਼ਾਰ 650 ਰੁਪਏ ਲੈ ਲਏ। ਮਹੀਨੇ ਬੀਤ ਜਾਣ ਤੋਂ ਬਾਅਦ ਇਹ ਟਾਲ-ਮਟੋਲ ਕਰਦੇ ਰਹੇ। ਨਾ ਇਨ੍ਹਾਂ ਨੇ ਸਿੰਘਾਪੁਰ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਜਾਂਚ ਤੋਂ ਬਾਅਦ ਇਨ੍ਹਾਂ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਥਾਣਾ ਨੰਬਰ 8 ਦੇ ਮੁਖੀ ਜਰਨੈਲ ਸਿੰਘ ਨੇ ਫੋਨ ’ਤੇ ਦੱਸਿਆ ਕਿ ਦੋਵੇਂ ਪਾਰਟੀਆਂ ਦਾ ਆਪਸੀ ਸਮਝੌਤਾ ਹੋ ਗਿਆ ਹੈ।