ਸਿਮਰਨਜੀਤ ਮਾਨ 22 ਸਾਲਾਂ ਬਾਅਦ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
Sunday, Jun 26, 2022 - 04:14 PM (IST)
ਲੁਧਿਆਣਾ (ਹਿਤੇਸ਼): ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਸੰਸਦ ਮੈਂਬਰ ਬਣੇ ਸਿਮਰਨਜੀਤ ਮਾਨ 22 ਸਾਲਾਂ ਬਾਅਦ ਲੋਕ ਸਭਾ ਦੀਆਂ ਪੌੜੀਆਂ ਚੜ੍ਹਣਗੇ। ਇਹ ਦੱਸਣਯੋਗ ਹੈ ਕਿ ਸਿਮਰਨਜੀਤ ਮਾਨ ਪਹਿਲੀ ਵਾਰ 1989 ’ਚ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਅਤੇ ਸੰਸਦ ’ਚ ਕਿਰਪਾਨ ਲੈ ਕੇ ਜਾਣ ਦੀ ਜ਼ਿੱਦ ਕਾਰਨ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ।ਉਸ ਤੋਂ 10 ਸਾਲ ਬਾਅਦ 1999 ਦੌਰਾਨ ਸੰਗਰੂਰ ਤੋਂ ਐਮ.ਪੀ ਬਣੇ।
ਇਹ ਵੀ ਪੜ੍ਹੋ : ਡੀ.ਸੀ. ਦਾ ਨਵਾਂ ਫਾਰਮੂਲਾ: 15 ਦਿਨਾਂ ਤੱਕ ਇਕ ਪਟਵਾਰਖ਼ਾਨੇ ਤੇ 15 ਦਿਨ ਦੂਜੇ ’ਚ ਕੰਮ ਕਰਨਗੇ ਪਟਵਾਰੀ
ਹਾਲਾਂਕਿ ਉਸ ਤੋਂ ਬਾਅਦ ਸਿਮਰਨਜੀਤ ਮਾਨ ਸੰਗਰੂਰ ਤੋਂ ਇਲਾਵਾ ਹੋਰ ਸੀਟਾਂ ਤੋਂ ਕਈ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਪਰ ਕਦੇ ਜਿੱਤ ਨਹੀਂ ਸਕੇ। ਹੁਣ 22 ਸਾਲਾਂ ਬਾਅਦ ਜ਼ਿਮਨੀ ਚੋਣ ਜਿੱਤਣ ਕਾਰਨ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ