ਸਿਮਰਨ ਕੌਰ ਨੇ ਆਲੀਆ ਭੱਟ ਤੇ ਅਕਸ਼ੈ ਕੁਮਾਰ ਨੂੰ ਸੌਂਪਿਆ ''ਸਕੈੱਚ''

Friday, Oct 06, 2017 - 06:55 AM (IST)

ਸਿਮਰਨ ਕੌਰ ਨੇ ਆਲੀਆ ਭੱਟ ਤੇ ਅਕਸ਼ੈ ਕੁਮਾਰ ਨੂੰ ਸੌਂਪਿਆ ''ਸਕੈੱਚ''

ਪਟਿਆਲਾ, (ਬਲਜਿੰਦਰ)- ਪਟਿਆਲਾ ਦੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਬਾਲੀਵੁੱਡ ਸਟਾਰ ਆਲੀਆ ਭੱਟ ਤੇ ਅਕਸ਼ੈ ਕੁਮਾਰ ਨੂੰ ਉਨ੍ਹਾਂ ਦੇ ਸਕੈੱਚ ਬਣਾ ਕੇ ਸੌਂਪੇ। ਸਿਮਰਨ ਕੌਰ ਹੁਣ ਤੱਕ 125 ਤੋਂ ਜ਼ਿਆਦਾ ਪੇਂਟਿੰਗਜ਼ ਤੇ ਸਕੈੱਚ ਬਣਾ ਚੁੱਕੀ ਹੈ। ਇਨ੍ਹਾਂ ਵਿਚ ਬਾਲੀਵੁੱਡ, ਪਾਲੀਵੁੱਡ ਸਟਾਰਾਂ ਤੋਂ ਇਲਾਵਾ ਵੱਡੀਆਂ ਧਾਰਮਿਕ ਸ਼ਖਸੀਅਤਾਂ ਦੇ ਸਕੈੱਚ ਤੇ ਪੇਂਟਿੰਗਜ਼ ਸ਼ਾਮਲ ਹਨ। 
ਸਿਮਰਨ ਕੌਰ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਸਕੈੱਚ ਤੇ ਪੇਂਟਿੰਗਜ਼ ਬਣਾਉਣ ਦਾ ਸ਼ੌਕ ਹੈ। ਛੇਤੀ ਹੀ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਉਹ ਸਿਮਰਨ ਦੀਆਂ ਪੇਂਟਿੰਗਜ਼ ਤੇ ਸਕੈੱਚਾਂ ਦੀ ਪ੍ਰਦਰਸ਼ਨੀ ਲਾਉਣ ਜਾ ਰਹੇ ਹਨ। ਸਿਮਰਨ ਕੌਰ ਨੇ ਦੱਸਿਆ ਕਿ ਉਸ ਦੀ ਇੱਛਾ ਬਾਲੀਵੁੱਡ ਦੇ ਸਟਾਰਾਂ ਨਾਲ ਕੰਮ ਕਰਨ ਦੀ ਹੈ। ਇਸ ਲਈ ਉਹ ਪਹਿਲਾਂ ਆਪਣੀ ਕਲਾ ਨੂੰ ਪੂਰੀ ਤਰ੍ਹਾਂ ਨਿਖਾਰ ਰਹੀ ਹੈ, ਜਿਸ ਵਿਚ ਉਸ ਦੇ ਪਿਤਾ ਉਸ ਨੂੰ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਹਨ। ਉਸ ਦਾ ਛੋਟਾ ਭਰਾ ਵਿਕਰਮ ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਹੈ, ਇਕ ਬਿਹਤਰੀਨ ਆਰਟਿਸਟ ਹੈ।


Related News