ਸਮਾਜ ਨੂੰ ਨਵਾਂ ਸੁਨੇਹਾ ਦੇ ਗਿਆ ਇਸ ਜੋੜੇ ਦਾ ਸਾਦਗੀ ਭਰਿਆ ਵਿਆਹ
Thursday, Nov 14, 2019 - 06:57 PM (IST)

ਗੜ੍ਹਸ਼ੰਕਰ (ਸ਼ੋਰੀ) : ਇਥੇ ਦੇ ਪਿੰਡ ਚਾਹਲਪੁਰ 'ਚ ਬੇਹੱਦ ਸਾਦਗੀ ਭਰੇ ਸਮਾਗਮ ਰਾਹੀਂ ਹੋਇਆ ਇਕ ਵਿਆਹ ਅੱਜਕਲ੍ਹ ਇਲਾਕੇ 'ਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੈ। ਇਹ ਵਿਆਹ ਸਮਾਜ 'ਚ ਉਨ੍ਹਾਂ ਲੋਕਾਂ ਨੂੰ ਨਵਾਂ ਸੰਦੇਸ਼ ਦੇ ਗਿਆ, ਜੋ ਵਿਆਹਾਂ 'ਚ ਬਹੁਤ ਜ਼ਿਆਦਾ ਫਜ਼ੂਲ ਖਰਚਾ ਕਰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੀ ਕੁਲਵਿੰਦਰ ਕੌਰ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਜਗਦੀਪ ਸਿੰਘ ਨਾਲ ਹੋਇਆ ਅਤੇ ਬਰਾਤ 'ਚ ਕੁੱਲ 21 ਲੋਕ ਸ਼ਾਮਲ ਸਨ। ਵਿਆਹ 'ਚ ਸਿਰਫ ਫੁੱਲਾਂ ਦੇ ਹਾਰ ਨਾਲ ਇਕ ਮਿਲਣੀ ਕੀਤੀ ਗਈ ਅਤੇ ਬਰਾਤ 'ਚ ਕੋਈ ਬੈਡ ਵਾਜਾ ਨਹੀਂ ਸੀ। ਇਸ ਦੇ ਨਾਲ ਹੀ ਕੋਈ ਬਰਾਤੀ ਆਏ ਸਨ। ਬਰਾਤ 'ਚ ਸ਼ਾਮਲ ਲੋਕਾਂ ਨੇ ਸਿਰਫ ਇਕ-ਇਕ ਕੱਪ ਚਾਹ ਦਾ ਪੀਤਾ।
ਦੁਪਹਿਰ 1 ਵਜੇ ਪਹੁੰਚੀ ਬਰਾਤ 3 ਵਜੇ ਡੋਲੀ ਲੈ ਕੇ ਵਾਪਸ ਚਲੀ ਗਈ। ਵਿਆਹ ਦੀਆਂ ਰਸਮਾਂ ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 'ਚ ਸੰਪਨ ਹੋਇਆ। ਲੜਕੀ ਵਾਲਿਆਂ ਨੇ ਵੀ ਇਸ ਵਿਆਹ 'ਚ ਆਪਣੇ ਸਕੇ ਸੰਬੰਧੀਆਂ ਨੂੰ ਬਹੁਤੀ ਜ਼ਿਆਦਾ ਗਿਣਤੀ 'ਚ ਨਹੀਂ ਸੱਦਿਆ ਸੀ।