ਯੂਕ੍ਰੇਨ 'ਚ ਫਸਿਆ MBBS ਕਰਨ ਗਿਆ ਕਲਾਨੌਰ ਦਾ ਸਾਈਮਨ ਸਹੋਤਾ, ਮਾਪੇ ਚਿੰਤਿਤ

Sunday, Feb 27, 2022 - 09:53 AM (IST)

ਕਲਾਨੌਰ (ਮਨਮੋਹਨ) : ਕਲਾਨੌਰ ਵਾਸੀ ਡਾ. ਬੀਰ ਸਹੋਤਾ ਵਾਈਸ ਚੇਅਰਮੈਨ ਘੱਟ ਗਿਣਤੀ ਕਾਂਗਰਸ, ਜਿਨ੍ਹਾਂ ਦਾ ਐੱਮ. ਬੀ. ਬੀ. ਐੱਸ. ਕੰਪਲੀਟ ਕਰ ਚੁੱਕਾ ਪੁੱਤਰ ਸਾਈਮਨ ਸਹੋਤਾ ਯੂਕ੍ਰੇਨ ’ਚ ਫਸੇ ਹੋਣ ਕਾਰਨ ਪਰਿਵਾਰਕ ਮੈਂਬਰ ਬਹੁਤ ਚਿੰਤਿਤ ਹਨ। ਇਸ ਸਬੰਧੀ ਡਾ. ਬੀਰ ਮਸੀਹ ਸਹੋਤਾ ਤੇ ਉਨ੍ਹਾਂ ਦੀ ਪਤਨੀ ਮਰੀ ਸਹੋਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਸਾਈਮਨ ਸਹੋਤਾ 2013 ’ਚ ਯੂਕ੍ਰੇਨ ਦੇ ਖਾਰਕੀਵ ਮੈਡੀਕਲ ਕਾਲਜ ’ਚ ਐੱਮ. ਬੀ. ਬੀ. ਐੱਸ. ਡਾਕਟਰ ਬਣਨ ਲਈ ਪੜ੍ਹਾਈ ਕਰਨ ਗਿਆ ਸੀ ਤੇ ਉਸ ਨੇ ਐੱਮ. ਬੀ. ਬੀ. ਐੱਸ. ਪਾਸ ਕਰ ਲਈ ਸੀ ਅਤੇ ਹੋਰ ਪੜ੍ਹਾਈ ਕਰਨ ਲਈ ਯੂਕ੍ਰੇਨ ਫਿਰ ਤੋਂ ਚਲਾ ਗਿਆ ਸੀ। ਪਿਛਲੇ ਦਿਨਾਂ ਤੋਂ ਰੂਸ ਵੱਲੋਂ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਉਹ ਡਰ ਦੇ ਮਾਹੌਲ ’ਚ ਹਨ।

ਇਹ ਵੀ ਪੜ੍ਹੋ : ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ

ਡਾ. ਬੀਰ ਮਸੀਹ ਸਹੋਤਾ ਨੇ ਦੱਸਿਆ ਕਿ ਸ਼ੁੱਕਰਵਾਰ ਉਨ੍ਹਾਂ ਆਪਣੇ ਪੁੱਤਰ ਸਾਈਮਨ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ ਤੇ ਉਸ ਨੇ ਕਿਹਾ ਕਿ ਉਹ ਮੈਟਰੋ ਦੇ ਬੇਸ ਹੇਠ ਆਪਣੇ ਸਾਥੀਆਂ ਸਮੇਤ ਰਹਿ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਲਦੀ ਹੀ ਵਿਸ਼ੇਸ਼ ਕਦਮ ਚੁੱਕਦੇ ਹੋਏ ਉਨ੍ਹਾਂ ਦੇ ਪੁੱਤਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਤੇ ਲੋਕਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਏ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News