ਇਕੱਠ ਤਾਂ ਸਰਬੱਤ ਖਾਲਸਾ ਦਾ ਸੀ : ਬੈਂਸ
11/30/2015 5:58:47 PM
ਲੁਧਿਆਣਾ : ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਸਦਭਾਵਨਾ ਰੈਲੀਆਂ ''ਚ ਅਕਾਲੀਆਂ ਵਲੋਂ ਸਰਕਾਰੀ ਅਮਲਾ ਅਤੇ ਨਰੇਗਾ ਮਜ਼ਦੂਰਾਂ ਰਾਹੀਂ ਭੀੜ ਇਕੱਠੀ ਕੀਤੀ ਜਾ ਰਹੀ ਹੈ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਸਰਬੱਤ ਖਾਲਸਾ ''ਚ ਲੋਕਾਂ ਦੇ ਪੁੱਜੇ ਹਜ਼ੂਮ ਦੀ ਸ਼ਲਾਘਾ ਕੀਤੀ।
ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਸਦਭਾਵਨਾ ਰੈਲੀਆਂ ''ਤੇ ਵਾਰ ਕਰਦੇ ਹੋਏ ਬੈਂਸ ਨੇ ਕਿਹਾ ਕਿ ਬਾਦਲ ਦੀਆਂ ਰੈਲੀਆਂ ''ਚ ਤਾਂ ਜਨਤਾ ਪੈਸੇ ਦੇ ਕੇ ਬੁਲਾਈ ਗਈ ਹੈ। ਬੈਂਸ ਦਾ ਕਹਿਣਾ ਹੈ ਕਿ ਸਦਭਾਵਨਾ ਰੈਲੀਆਂ ਦੀ ਥਾਂ ਜੇਕਰ ਅਕਾਲੀ ਦਲ ਸੁਚੱਜੀ ਸਿਆਸਤ ਕਰੇ ਤਾਂ ਸੂਬੇ ਦਾ ਮਾਹੌਲ ਆਪ ਹੀ ਸਹੀ ਹੋ ਜਾਵੇਗਾ।