ਗਾਇਕ ਰਣਜੀਤ ਬਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

Wednesday, Apr 24, 2024 - 11:48 AM (IST)

ਗਾਇਕ ਰਣਜੀਤ ਬਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਏ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਰਣਜੀਤ ਬਾਵਾ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਿਆ ਅਤੇ ਸ਼ਬਦ ਕੀਰਤਨ ਤੇ ਗੁਰਬਾਣੀ ਦਾ ਅਨੰਦ ਵੀ ਮਾਣਿਆ। ਉਹ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ ਸਨ। ਉਨ੍ਹਾਂ ਨੇ ਕੁਝ ਸਮਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ‘ਚ ਬਿਤਾਇਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।

PunjabKesari

ਦੱਸ ਦਈਏ ਕਿ 15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਨ੍ਹਾਂ ਦੇ ਸੰਘਰਸ਼ ਦਾ ਸਫ਼ਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ।

ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਨਹੀਂ ਹਨ। ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News