ਬੋਲੇ ਬੈਂਸ, ਕੇਸ ਦਰਜ ਹੋਣੇ ਮੇਰੇ ਲਈ ਗੋਲਡ ਮੈਡਲ

Sunday, May 05, 2019 - 06:48 PM (IST)

ਬੋਲੇ ਬੈਂਸ, ਕੇਸ ਦਰਜ ਹੋਣੇ ਮੇਰੇ ਲਈ ਗੋਲਡ ਮੈਡਲ

ਲੁਧਿਆਣਾ : ਸਿਆਸੀ ਲੀਡਰਾਂ 'ਚ ਸਭ ਤੋਂ ਵੱਧ ਕੇਸ ਦਰਜ ਹੋਣ ਨੂੰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪੀ. ਡੀ. ਏ. ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਇਸ ਨੂੰ ਗੋਲਡ ਮੈਡਲ ਦੱਸਿਆ ਹੈ। ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੇਈਮਾਨਾਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਗੋਲਡ ਮੈਡਲ (ਕੇਸ ਦਰਜ ਹੋਏ ਹਨ) ਮਿਲੇ ਹਨ। ਬੈਂਸ ਦਾ ਕਹਿਣਾ ਹੈ ਕਿ ਨਾ ਤਾਂ ਉਹ ਸਰਕਾਰ, ਨਾ ਪੁਲਸ ਅਤੇ ਨਾ ਹੀ ਜੇਲ ਜਾਣ ਤੋਂ ਡਰਦੇ ਹਨ, ਉਹ ਅੱਗੇ ਵੀ ਬੇਈਮਾਨਾਂ ਅਤੇ ਭ੍ਰਿਸ਼ਟ ਅਫਸਰਾਂ ਖਿਲਾਫ ਆਵਾਜ਼ ਚੁੱਕਦੇ ਰਹਿਣਗੇ ਅਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਜਿਹੇ ਕੇਸ ਉਨ੍ਹਾਂ ਨੂੰ ਦਰਜ ਹੁੰਦੇ ਰਹਿਣ। 
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਕੋਲ ਦਾਖਲ ਕਰਵਾਏ ਹਲਫਨਾਮੇ ਵਿਚ ਲੁਧਿਆਣਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ 'ਤੇ ਸਭ ਤੋਂ ਵੱਧ 8 ਕੇਸ ਦਰਜ ਹਨ। ਇਨ੍ਹਾਂ ਵਿਚ ਲੜਾਈ ਝਗੜੇ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਹਾਈਵੇਅ ਬਲਾਕ ਕਰਨ, ਕਤਲ ਦਾ ਕੇਸ ਅਤੇ ਹੋਰ ਕਈ ਧਰਾਵਾਂ ਤਹਿਤ ਮਾਮਲੇ ਦਰਜ ਹਨ। ਬੈਂਸ ਤੋਂ ਬਾਅਦ ਸਭ ਤੋਂ ਵੱਧ ਕੇਸ ਸੰਗਰੂਰ ਤੋਂ ਚਣ ਲੜ ਰਹੇ ਭਾਰਤੀ ਲੋਕ ਸੇਵਾ ਦਲ ਦੇ ਮਹਿੰਦਰਪਾਲ ਸਿੰਘ ਖਿਲਾਫ ਦਰਜ ਹਨ।


author

Gurminder Singh

Content Editor

Related News