ਲੁਧਿਆਣਾ ਜ਼ਿਮਨੀ ਚੋਣ ਦੇ ਪ੍ਰਚਾਰ ''ਚ ਡਟੀ CM ਮਾਨ ਦੀ ਪਤਨੀ ਤੇ ਸੰਜੀਵ ਅਰੋੜਾ ਦਾ ਪਰਿਵਾਰ
Friday, Jun 13, 2025 - 02:45 PM (IST)

ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਜ਼ਿਮਨੀ ਚੋਣ ਨੂੰ ਕੁਝ ਦਿਨ ਹੀ ਬਚੇ ਹਨ ਅਤੇ ਪੰਜਾਬ ਵਿਚ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ ਵੱਲੋਂ ਡੋਰ-ਟੂ-ਡੋਰ ਚੋਣ ਪ੍ਰਚਾਰ ਜ਼ੋਰਾਂ 'ਤੇ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਜਿੱਥੇ ਸੰਜੀਵ ਅਰੋੜਾ ਡਟੇ ਹੋਏ ਹਨ, ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਸੰਜੀਵ ਅਰੋੜਾ ਦੇ ਪਰਿਵਾਰ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ. ਓਜ਼
ਸੰਜੀਵ ਅਰੋੜਾ ਦੀ ਪਤਨੀ ਸੰਧਿਆ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ 19 ਜੂਨ ਨੂੰ 1 ਨੰਬਰ ‘ਤੇ ਬਟਨ ਦਬਾ ਕੇ 'ਆਪ' ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਥੇ ਹੀ ਸੰਜੀਵ ਅਰੋੜਾ ਦੇ ਪੁੱਤਰ ਕਾਵਿਆ ਅਰੋੜਾ ਅਤੇ ਨੂੰਹ ਰਾਣੀ ਗੁਨੀਤ ਥਿੰਦ ਅਰੋੜਾ ਨੇ ਹਲਕੇ ‘ਚ ਆਮ ਆਦਮੀ ਪਾਰਟੀ ਦੇ ਹੱਕ ‘ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ।
ਲੁਧਿਆਣਾ ਦੇ ਵਾਰਡ ਨੰ. 61 ਮਾਯਾ ਨਗਰ ਵਿਖੇ ਅਮਿਤ ਮਾਂਟਾ ਜੀ ਕੇ ਗ੍ਰਹਿ ਨਿਵਾਸ ਬੇਟੇ ਕਾਵਿਆ ਅਰੋੜਾ ਨੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ 19 ਜੂਨ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਸਮੇਂ ਉਨਾਂ ਨਾਲ ਜਲੰਧਰ ਤੋਂ ਮੇਅਰ ਵਿਨੀਤ ਧੀਰ ਵੀ ਹਾਜ਼ਰ ਰਹੇ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਵੱਡੀ ਵਾਰਦਾਤ! ਦੋ ਧਿਰਾਂ ਵਿਚਾਲੇ ਪਥਰਾਅ ਮਗਰੋਂ ਚੱਲੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e