ਕਿਸਾਨਾਂ ਦੀ ਮੌਤ ਦੇ ਵਾਰੰਟਾਂ ਵਾਲਾ ਬਿੱਲ ਵਾਪਸ ਨਾ ਹੋਣ ਤੱਕ ਸੰਘਰਸ਼ ਰਹੇਗਾ ਜਾਰੀ: ਸਿਮਰਜੀਤ ਬੈਂਸ

10/09/2020 12:14:04 PM

ਫਗਵਾੜਾ (ਹਰਜੋਤ,ਜਲੋਟਾ)— ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਿਸਾਨਾਂ ਦੀ ਮੌਤ ਦੇ ਵਾਰੰਟਾਂ ਵਾਲਾ 'ਕਿਸਾਨ ਸੁਧਾਰ ਬਿੱਲ' ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਾਰਟੀ ਡੱਟ ਕੇ ਕਿਸਾਨਾਂ ਨਾਲ ਹਰ ਮੋਰਚੇ 'ਤੇ ਖੜ੍ਹੀ ਹੋਵੇਗੀ ਅਤੇ ਡੱਟ ਕੇ ਆਵਾਜ਼ ਬੁਲੰਦ ਕਰਦੀ ਰਹੇਗੀ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

ਫਗਵਾੜਾ ਵਿਖੇ ਬੀਤੇ ਦਿਨ ਲੋਕ ਇਨਸਾਫ਼ ਪਾਰਟੀ ਵੱਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ, ਜਿਸ ਤੋਂ ਬਾਅਦ ਵਰਕਰ ਰੈਸਟ ਹਾਊਸ ਵਿਖੇ ਇਕੱਤਰ ਹੋਣੇ ਸ਼ੁਰੂ ਹੋਏ, ਜਿੱਥੋਂ ਕਾਲੇ ਚੋਲੇ ਪਾ ਕੇ ਕਾਫ਼ਲੇ ਦੇ ਰੂਪ 'ਚ ਅਰਬਨ ਅਸਟੇਟ ਕੇਂਦਰੀ ਮੰਤਰੀ ਦੀ ਕੋਠੀ ਵੱਲ ਕਾਫ਼ਲੇ ਦੇ ਰੂਪ 'ਚ ਰਵਾਨਾ ਹੋਏ ਪਰ ਪੁਲਸ ਵੱਲੋਂ ਐੱਸ. ਪੀ. ਮਨਵਿੰਦਰ ਸਿੰਘ ਦੀ ਅਗਵਾਈ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਅਤੇ ਪੁਲਸ ਵੱਲੋਂ ਬੈਰੀਕੇਟਿੰਗ ਕਰਕੇ ਇਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ ਗਿਆ, ਜਿਸ ਕਾਰਨ ਕੋਠੀ ਤੋਂ ਕੁਝ ਦੂਰੀ 'ਤੇ ਧਰਨਾ ਲਾਇਆ ਗਿਆ।
ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮੰਤਰੀ ਦੀ ਸੋਚ ਨੂੰ ਜਗਾਉਣ ਆਏ ਹਾਂ ਕਿ ਉਹ ਪੰਜਾਬੀ ਹੈ ਅਤੇ ਪੰਜਾਬ ਦੀ ਕਿਸਾਨੀ ਦੇ ਹਰ ਦੁਖ ਨੂੰ ਸਮਝਦੇ ਹਨ ਅਤੇ ਕਿਸਾਨਾਂ ਦੀਆਂ ਵੋਟਾਂ ਨਾਲ ਹੀ ਇਸ ਕੁਰਸੀ 'ਤੇ ਬਿਰਾਜਮਾਨ ਹੋਏ ਹਨ। ਇਸ ਲਈ ਉਨ੍ਹਾਂ ਨੂੰ ਆਪਣਾ ਜ਼ਮੀਰ ਜਗਾ ਕੇ ਇਸ ਬਿੱਲ ਦੀ ਵਾਪਸੀ ਲਈ ਕੰਮ ਕਰਨਾ ਚਾਹੀਦਾ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ: ਸਾਬਕਾ ਇੰਸਪੈਕਟਰ ਦੇ ਪੁੱਤਰ ਦੀ ਗੁੰਡਾਗਰਦੀ, ਪੁਰਾਣੀ ਰੰਜਿਸ਼ ਤਹਿਤ ਕੀਤਾ ਇਹ ਕਾਰਾ

ਉਨ੍ਹਾਂ ਕਿਹਾ ਕਿ 25 ਸਾਲਾ ਬਾਅਦ ਬਾਦਲ ਪਰਿਵਾਰ ਦਾ ਜ਼ਮੀਰ ਨਹੀਂ ਜਾਗਿਆ। ਕੇਂਦਰ ਉਨ੍ਹਾਂ ਨੂੰ ਟੁੱਕ ਪਾਉਂਦਾ ਰਿਹਾ ਕਦੇ ਚਿੱਟੇ ਦੀ ਫਾਈਲ ਦਬਾ ਦਿੱਤੀ, ਕਦੇ ਨਿਰੰਜਨ ਸਿੰਘ ਦੀ ਬਦਲੀ ਕਰਵਾ ਦਿੱਤੀ, ਕਦੇ ਕੇਬਲ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਨ੍ਹਾਂ ਦੀ ਥੂ-ਥੂ ਹੋਈ ਤਾਂ ਸਰਕਾਰ ਛੱਡ ਕੇ ਬਾਹਰ ਆ ਗਏ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਆਪਣਾ ਜ਼ਮੀਰ ਜਗਾ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

PunjabKesari

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਐਮਰਜੈਂਸੀ ਸੈਸ਼ਨ ਬੁਲਾ ਕੇ ਇਸ ਨੂੰ ਰੱਦ ਕਰਨ ਜੋ 2017 'ਚ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਗੰਨਾ ਪ੍ਰਾਈਵੇਟ ਮਿੱਲਾਂ ਖਰੀਦਦੀਆਂ ਹਨ ਅਤੇ ਲੰਮੇ ਸਮੇਂ ਤਕ ਪੈਸੇ ਨਹੀਂ ਦਿੰਦੀਆਂ, ਜਿਸ ਕਾਰਨ ਕਿਸਾਨਾਂ ਨੂੰ ਧਰਨੇ/ਮੁਜ਼ਾਹਰੇ ਕਰਨੇ ਪੈਂਦੇ ਹਨ। ਇਸੇ ਤਰ੍ਹਾਂ ਜੇ ਇਹ ਬਿੱਲ ਲਾਗੂ ਰਿਹਾ ਤਾਂ ਕਿਸਾਨਾਂ ਨੂੰ ਫਸਲਾਂ ਦਾ ਭਾਅ ਅੱਧਾ ਵੀ ਨਹੀਂ ਮਿਲੇਗਾ। ਉਨ੍ਹਾਂ ਸੋਮ ਪ੍ਰਕਾਸ਼ ਨੂੰ ਇਸ ਸਬੰਧੀ ਮੀਡੀਆ 'ਚ ਖੁੱਲ੍ਹੀ ਡਿਬੇਟ ਕਰਨ ਲਈ ਵੀ ਕਿਹਾ। ਇਸ ਮੌਕੇ ਜਰਨੈਲ ਸਿੰਘ ਨੰਗਲ, ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ, ਰਣਧੀਰ ਸਿੰਘ ਸਿਵੀਆ, ਗਗਨਦੀਪ ਸਿੰਘ, ਜਗਮਿੰਦਰ ਸਿੰਘ ਨਵਾਂ ਸ਼ਹਿਰ, ਹਰਜਾਪ ਸਿੰਘ, ਗੁਰਮੀਤ ਸਿੰਘ, ਸਿਮਰਜੀਤ ਲਾਲੀ, ਸਰਬਜੀਤ ਸਿੰਘ, ਸ਼ੇਰਗਿੱਲ, ਬਲਰਾਜ ਸਿੰਘ, ਗੋਰਵ, ਆਦਰਸ਼, ਸਰੂਪ ਸਿੰਘ ਸਮੇਤ ਵੱਡੀ ਗਿਣਤੀ 'ਚ ਵਰਕਰ ਸ਼ਾਮਲ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ: ਵਿਆਹ ਸਮਾਗਮ ਦੌਰਾਨ ਗੈਂਗਸਟਰ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਵੀਡੀਓ ਵਾਇਰਲ


shivani attri

Content Editor

Related News