ਬੀਜ ਘੁਟਾਲੇ 'ਤੇ ਬੈਂਸ ਨੇ ਮੰਗੀ ਸੀ.ਬੀ.ਆਈ. ਜਾਂਚ, ਬਾਦਲਾਂ ਨਾਲ ਦੋਸ਼ੀ ਦੀਆਂ ਤਸਵੀਰਾਂ ਵਿਖਾ ਕੇ ਖੋਲ੍ਹੇ ਰਾਜ਼

Tuesday, Jun 09, 2020 - 05:33 PM (IST)

ਬੀਜ ਘੁਟਾਲੇ 'ਤੇ ਬੈਂਸ ਨੇ ਮੰਗੀ ਸੀ.ਬੀ.ਆਈ. ਜਾਂਚ, ਬਾਦਲਾਂ ਨਾਲ ਦੋਸ਼ੀ ਦੀਆਂ ਤਸਵੀਰਾਂ ਵਿਖਾ ਕੇ ਖੋਲ੍ਹੇ ਰਾਜ਼

ਚੰਡੀਗੜ੍ਹ— ਬੀਜ ਘੁਟਾਲੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਪ੍ਰੈੱਸ ਕਾਨਫੰਰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਰਗੜ੍ਹੇ ਲਾਏ, ਉਥੇ ਹੀ ਅਕਾਲੀਆਂ ਨੂੰ ਵੀ ਲੰਮੇਂ ਹੱਥੀ ਲਿਆ। ਇਸ ਮੌਕੇ ਉਨ੍ਹਾਂ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸਮੇਂ ਦੀਆਂ ਸਰਕਾਰਾਂ ਦੀ ਕਰਜ਼ਾ ਮੁਆਫੀ ਦੇ ਸੁਪਨੇ ਵੇਖਦੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਨਾਲ ਫਿਰ ਵੀ ਬੀਜ ਘੁਟਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਜ ਘੁਟਾਲੇ ਦੀ ਜਾਂਚ ਲਈ ਜਿਹੜੀ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ ਉਹ ਵੀ ਇਸ ਦੀ ਜਾਂਚ ਵੱਲ ਜਾਣ ਤੋਂ ਡਰ ਰਹੀ ਹੈ। 

PunjabKesari

ਉਨ੍ਹਾਂ ਕਿਹਾ ਕਿ ਬੀਜ ਘੁਟਾਲੇ 'ਚ ਪੀ. ਏ. ਯੂ. ਜਿਹੜੀ ਖੇਤੀਬਾੜੀ ਸੀ. ਐੱਨ. ਨਰਸਿੰਗ ਸੰਸਥਾ ਹੈ, ਜਿਸ ਦੇ ਪ੍ਰਧਾਨ ਲਾਲ ਸਿੰਘ ਦੇ ਬੇਟੇ ਸੁਖਵਿੰਦਰ ਸਿੰਘ ਵਾਸੀ ਰਾਜਪੁਰਾ ਹਨ। ਉਨ੍ਹਾਂ ਨੂੰ ਪੀ. ਏ. ਯੂ. ਵੱਲੋਂ ਸਾਢੇ ਤਿੰਨ ਕੁਇੰਟਲ ਨਵੀਂ ਇਜ਼ਾਦ ਕੀਤੀ ਗਈ ਕਿਸਮ ਦਾ ਬੀਜ ਦਿੱਤਾ ਗਿਆ। ਇਹ ਬੀਜ ਬੀਜਣ ਤੋਂ ਬਾਅਦ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਚੌਲਾਂ ਦੀ ਖੇਤੀ ਕਰਨ ਵਾਲਿਆਂ ਦਾ ਧੰਦਾ ਮੁਨਾਫੇ ਵਾਲਾ ਹੋਵੇ ਪਰ ਇਹ ਤਾਂ ਨੁਕਸਾਨ ਹੋ ਗਿਆ। 
ਜਿਹੜੇ ਮਕਸਦ ਵਾਸਤੇ ਪੀ. ਏ. ਯੂ. ਨੇ ਇਸ ਨਵੀਂ ਕਿਸਮ ਦੀ ਕਾਢ ਕੱਢੀ, ਜਿਸ ਨੂੰ ਪੀ. ਆਰ. 128 ਅਤੇ ਪੀ. ਆਰ. 129 ਦਾ ਨਾਂ ਦਿੱਤਾ ਗਿਆ, ਉਹ ਦੇਣੇ ਤਾਂ ਕਿਸਾਨਾਂ ਨੂੰ ਸਨ ਪਰ ਸੀ. ਐੱਨ. ਨਰਸਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ 700 ਕੁਇੰਟਲ ਬੀਜ ਕਰਨਾਲ ਐਗਰੋਸੀਡ ਡੇਰਾ ਬਾਬਾ ਨਾਨਕ ਨੂੰ ਦਿੱਤਾ ਅਤੇ ਐੱਚ. ਡੀ. ਐੱਫ. ਸੀ. ਬੈਂਕਾਂ ਜ਼ਰੀਏ ਪੈਸੇ ਦਾ ਲੈਣ ਦੇਣ ਹੋਇਆ। ਇਸ ਦੇ ਜ਼ਰੀਏ 50 ਲੱਖ ਕਮਾਇਆ ਗਿਆ। ਉਨ੍ਹਾਂ ਕਿਹਾ ਕਿ ਪੀ. ਏ. ਯੂ. ਦਾ ਕੋਈ ਵੀ ਅਧਿਕਾਰੀ ਹੁਣ ਤੱਕ ਜਾਂਚ ਦੇ ਘੇਰੇ 'ਚ ਨਹੀਂ ਆਇਆ ਹੈ, ਕਿਉਂਕਿ ਖੇਤੀਬਾੜੀ ਦਾ ਮਹਿਕਮਾ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੈ।

PunjabKesari

ਬਾਦਲਾਂ ਨਾਲ ਹਨ ਕੁਲਵਿੰਦਰ ਸਿੰਘ ਦੇ ਸੰਬੰਧ 
ਇਸ ਮੌਕੇ ਉਨ੍ਹਾਂ ਕੁਲਵਿੰਦਰ ਸਿੰਘ ਦੀਆਂ ਤਸਵੀਰਾਂ ਬਾਦਲਾਂ ਨਾਲ ਦਿਖਾਉਂਦੇ ਹੋਏ ਕਿਹਾ ਕਿ ਇਸ ਘੁਟਾਲੇ ਦੇ ਮੁੱਖ ਦੋਸ਼ੀ ਦੀ ਬਾਦਲਾਂ ਨਾਲ ਨੇੜਤਾ ਹੈ। ਲਾਲ ਸਿੰਘ ਅਤੇ ਕੁਲਵਿੰਦਰ ਦੀਆਂ ਬਾਦਲਾਂ ਨਾਲ ਤਸਵੀਰਾਂ ਇਹ ਸਿੱਧ ਕਰਦੀਆਂ ਹਨ ਕਿ ਕੋਈ ਵੀ ਪੰਜਾਬ 'ਚ ਘੋਟਾਲਾ ਹੋ ਜਾਵੇ ਤਾਂ ਇਨ੍ਹਾਂ ਦੋਵੇਂ ਪਾਰਟੀਆਂ ਦੀ ਰਲੀ ਮਿਲੀ ਭੁਗਤ ਨਜ਼ਰ ਆਉਂਦੀ ਹੈ। ਸਿੱਟ ਪੀ. ਏ. ਯੂ. ਦੇ ਕਿਸੇ ਵੀ ਅਧਿਕਾਰੀ ਤੱਕ ਨਹੀਂ ਗਈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਦੋਵੇਂ ਆਪਸ 'ਚ ਮਿਲ ਕੇ ਇਸ ਕਾਂਡ 'ਤੇ ਮਿੱਟੀ ਪਾਉਣਾ ਚਾਹੁੰਦੇ ਹਨ। ਪੰਜਾਬ ਪੁਲਸ ਨੇ ਅਸਲੀ ਕਿੰਗਪਿੰਨ ਕੁਲਵਿੰਦਰ ਸਿੰਘ ਅਤੇ ਲਾਲ ਸਿੰਘ ਕੋਲੋਂ ਕੋਈ ਵੀ ਪੁੱਛਗਿੱਛ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਇਹ ਦੱਸਣ ਕਿ ਇਨ੍ਹਾਂ ਨਾਲ ਉੇਹਨਾਂ ਦੇ ਕੀ ਸੰਬੰਧ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ 'ਤੇ ਤੁਰੇ ਹੋਏ ਹਨ। 

PunjabKesari

ਉਨ੍ਹਾਂ ਕਿਹਾ ਕਿ ਮੈਂ ਨਰਿੰਦਰ ਸਿੰਘ ਤੋਮਰ ਤੋਂ ਇਸ ਲਈ ਸਮਾਂ ਮੰਗਿਆ ਹੈ ਤਾਂ ਕਿ ਮੈਂ ਲਿਖਤੀ ਰੂਪ 'ਚ ਉਨ੍ਹਾਂ ਨੂੰ ਇਹ ਦੇ ਕੇ ਆਵਾਂਗਾ ਕਿ ਇਹ ਸਾਰਾ ਮਸਲਾ ਸੀ. ਬੀ. ਆਈ. ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਦੇਸ਼ ਦੇ ਖੇਤੀਬਾੜੀ ਮੰਤਰੀ ਤੋਮਰ ਸਾਬ੍ਹ ਦਾ ਇਹ ਬਿਆਨ ਸੀ ਕਿ ਇਸ ਘਪਲੇ 'ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੇਸ਼ ਦੇ ਖੇਤੀਬਾੜੀ ਮੰਤਰੀ ਤੋਮਰ ਨੂੰ ਮੰਗ ਕਰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਸੀ. ਬੀ. ਆਈ. ਨੂੰ ਦਿੱਤਾ ਜਾਵੇ ਤਾਂ ਜੋ ਸੂਬਿਆਂ 'ਚ ਅਜਿਹੇ ਘਪਲੇ ਨਾ ਹੋ ਸਕਣ।


author

shivani attri

Content Editor

Related News