ਬਾਦਲਾਂ ਨੂੰ ਬਚਾਉਣ ਲਈ ''ਬੈਂਸ'' ਨੇ ਕੈਪਟਨ ਨੂੰ ਪਾਈਆਂ ਲਾਹਣਤਾਂ
Saturday, Jun 01, 2019 - 02:48 PM (IST)

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀਂ ਲਿਆ ਹੈ। ਬੈਂਸ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਕੈਪਟਨ ਮੁੱਖ ਮੰਤਰੀ ਹਨ, ਉਂਨੀ ਦੇਰ ਤੱਕ ਬਾਦਲਾਂ ਦਾ ਕੁਝ ਨਹੀਂ ਹੋ ਸਕਦਾ। ਬੈਂਸ ਨੇ ਕੈਪਟਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ 'ਚ ਸੱਚੇ ਲੋਕ ਇਕ ਪਾਸੇ ਹਨ ਅਤੇ ਮਾਫੀਆ ਚਲਾਉਣ ਵਾਲੇ ਦੂਜੇ ਪਾਸੇ ਅਤੇ ਕੈਪਟਨ ਦੀ ਜੁੰਡਲੀ ਮਾਫੀਆ ਚਲਾ ਰਹੀ ਹੈ। ਇਸ ਮੌਕੇ ਉਨ੍ਹਾਂ ਹਰਸਿਮਰਤ ਬਾਦਲ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਹਰਸਿਮਰਤ ਨੇ ਕੈਬਨਿਟ ਮੰਤਰੀ ਬਣ ਕੇ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਲਾਲਚੀ ਪਰਿਵਾਰ ਹੈ।