ਖਾਕੀ ਫਿਰ ਦਾਗਦਾਰ ! ਸਿੱਖ ਨੌਜਵਾਨ ਨੇ ਦਸਤਾਰ ਲਾਹੁਣ ਦੇ ਲਾਏ ਦੋਸ਼ (ਵੀਡੀਓ)
Sunday, Jul 01, 2018 - 06:24 PM (IST)
ਫਰੀਦਕੋਟ (ਜਗਤਾਰ ਦੋਸਾਂਝ) : ਫਰੀਦਕੋਟ ਦੇ ਹਲਕਾ ਕੋਟਕਪੁਰਾ 'ਚ ਇਕ ਸਿੱਖ ਨੌਜਵਾਨ ਨੇ ਪੁਲਸ ਮੁਲਾਜ਼ਮ 'ਤੇ ਦਸਤਾਰ ਲਾਉਣ ਦੇ ਦੋਸ਼ ਲਗਾਏ ਗਏ ਹਨ, ਜਿਸਦੇ ਚੱਲਦਿਆਂ ਸਿੱਖਾਂ ਨੇ ਰੋਸ ਜ਼ਾਹਿਰ ਕਰਦਿਆਂ ਧਰਨਾ ਲਗਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖ ਨੌਜਵਾਨ ਨੇ ਦੱਸਿਆ ਕਿ ਸਿੱਖ ਸੰਸਥਾ ਵੱਲੋਂ ਲਗਾਏ ਗਏ ਬਰਗਾੜੀ ਮੋਰਚੇ ਦੇ ਬੈਨਰ ਉੱਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਦੇ ਵਿਰੋਧ 'ਚ ਇਕ ਹੋਰ ਬੈਨਰ ਲਗਾ ਦਿੱਤਾ ਗਿਆ, ਜਿਸਨੂੰ ਲਹਾਉਣ ਲਈ ਉਸਨੇ ਪੁਲਸ ਮੁਲਾਜ਼ਮ ਨੂੰ ਕਿਹਾ ਤੇ ਮੁਲਾਜ਼ਮ ਨੇ ਮਨ੍ਹਾ ਕਰ ਦਿੱਤਾ। ਨੌਜਵਾਨ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਨਸ਼ੇ 'ਚ ਸੀ ਅਤੇ ਉਸਨੇ ਉਸ ਦੀ ਦਸਤਾਰ ਉਤਾਰ ਦਿੱਤੀ।
ਉਧਰ ਪੁਲਸ ਦਾ ਕਹਿਣਾ ਹੈ ਕਿ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਧਰਨਾ ਜਾਰੀ ਰਹੇਗਾ।
