ਹੁਣ ਵਿਰਾਸਤੀ ਇਮਾਰਤਾਂ ’ਤੇ ਲਾਏ ਜਾਣਗੇ ਸਾਈਨ ਬੋਰਡ, ਸੈਲਾਨੀਆਂ ਨੂੰ ਨਹੀਂ ਪਵੇਗੀ ਗਾਈਡ ਦੀ ਲੋੜ

Saturday, Sep 10, 2022 - 02:41 PM (IST)

ਹੁਣ ਵਿਰਾਸਤੀ ਇਮਾਰਤਾਂ ’ਤੇ ਲਾਏ ਜਾਣਗੇ ਸਾਈਨ ਬੋਰਡ, ਸੈਲਾਨੀਆਂ ਨੂੰ ਨਹੀਂ ਪਵੇਗੀ ਗਾਈਡ ਦੀ ਲੋੜ

ਚੰਡੀਗੜ੍ਹ (ਰਜਿੰਦਰ) : ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਬਣੀਆਂ ਵਿਰਾਸਤੀ ਗਰੇਡਿੰਗ ਇਮਾਰਤਾਂ ਸਬੰਧੀ ਹੁਣ ਲੋਕਾਂ ਨੂੰ ਜਾਣਨ ਦਾ ਮੌਕਾ ਮਿਲੇਗਾ ਕਿਉਂਕਿ ਯੂ. ਟੀ. ਪ੍ਰਸ਼ਾਸਨ ਵਲੋਂ ਇਮਾਰਤਾਂ ’ਤੇ ਸਾਈਨ ਬੋਰਡ ਲਗਵਾਏ ਜਾ ਰਹੇ ਹਨ। ਸਾਈਨ ਬੋਰਡਾਂ ਰਾਹੀਂ ਲੋਕ ਇਨ੍ਹਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਣਗੇ ਕਿ ਇਮਾਰਤ ਕਦੋਂ ਬਣੀ ਅਤੇ ਕਿਸ ਨੇ ਡਿਜ਼ਾਈਨ ਤਿਆਰ ਕੀਤਾ। ਪ੍ਰਸ਼ਾਸਨ ਨੇ ਇਸ ਕੰਮ ਲਈ ਇਛੁੱਕ ਏਜੰਸੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਜਲਦੀ ਹੀ ਕੰਮ ਅਲਾਟ ਕਰ ਕੇ ਸਾਈਨ ਬੋਰਡ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਮੁੱਖ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ ਸਾਰੀਆਂ ਵਿਰਾਸਤੀ ਗਰੇਡਿੰਗ ਇਮਾਰਤਾਂ ’ਤੇ ਸਾਈਨ ਬੋਰਡ ਲਾਏ ਜਾ ਰਹੇ ਹਨ। ਇੰਜੀਨੀਅਰਿੰਗ ਵਿਭਾਗ ਵਲੋਂ ਇਸ ਸਬੰਧੀ ਏਜੰਸੀ ਫਾਈਨਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਯੂ. ਟੀ. ਪ੍ਰਸ਼ਾਸਨ ਵੱਲੋਂ ਸਾਈਨ ਬੋਰਡ ਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਤਹਿਤ ਐਂਟਰੀ ਗੇਟ ਨੇੜੇ ਸਾਈਨ ਬੋਰਡ ਬਣਾਇਆ ਜਾਵੇਗਾ। ਇਛੁੱਕ ਏਜੰਸੀਆਂ 14 ਸਤੰਬਰ ਤੱਕ ਅਪਲਾਈ ਕਰ ਸਕਦੀਆਂ ਹਨ ਅਤੇ ਉਸੇ ਦਿਨ ਬੋਲੀ ਖੋਲ੍ਹੀ ਜਾਵੇਗੀ। ਫਾਈਨਲ ਹੋਈ ਏਜੰਸੀ ਨੂੰ ਇਹ ਕੰਮ ਤਿੰਨ ਮਹੀਨਿਆਂ ਵਿਚ ਪੂਰਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਵਿਅਕਤੀ ਨੇ ਵਟਸਐਪ 'ਤੇ ਪਾਇਆ ਖ਼ੁਦਕੁਸ਼ੀ ਨੋਟ ਦਾ ਸਟੇਟਸ, ਪਤਨੀ ਦੇ ਘਰ ਪੁੱਜਣ ਤੱਕ ਵਾਪਰ ਚੁੱਕੀ ਸੀ ਅਣਹੋਣੀ
ਸੈਲਾਨੀਆਂ ਨੂੰ ਨਹੀਂ ਪਵੇਗੀ ਗਾਈਡ ਦੀ ਲੋੜ
ਦੱਸ ਦੇਈਏ ਕਿ ਸਾਈਨ ਬੋਰਡ ਲਾਉਣ ਤੋਂ ਬਾਅਦ ਸੈਲਾਨੀਆਂ ਨੂੰ ਵੀ ਆਸਾਨੀ ਹੋਵੇਗੀ। ਉਨ੍ਹਾਂ ਨੂੰ ਗਾਈਡ ਦੀ ਲੋੜ ਨਹੀਂ ਪਵੇਗੀ। ਵਿਰਾਸਤੀ ਇਮਾਰਤਾਂ ਦੇ ਸਾਹਮਣੇ ਲੱਗੇ ਸਾਈਨ ਬੋਰਡਾਂ ਤੋਂ ਹੀ ਵਿਸਥਾਰ ਪੂਰਵਕ ਜਾਣਕਾਰੀ ਮਿਲੇਗੀ। ਮੌਜੂਦਾ ਸਮੇਂ 'ਚ ਇਮਾਰਤ ਦੀ ਵਿਸ਼ੇਸ਼ਤਾ ਸੈਲਾਨੀਆਂ ਨੂੰ ਉਦੋਂ ਹੀ ਪਤਾ ਲੱਗ ਜਾਂਦੀ ਹੈ, ਜਦੋਂ ਇਕ ਗਾਈਡ ਉਸਦੇ ਨਾਲ ਮੌਜੂਦ ਹੁੰਦਾ ਹੈ। ਗਾਈਡ ਵੀ ਯੂ. ਟੀ. ਦੇ ਕੈਪੀਟਲ ਕੰਪਲੈਕਸ ਵਿਚ ਪ੍ਰਸ਼ਾਸਨ ਵਲੋਂ ਨਾਲ ਜਾਂਦਾ ਹੈ ਪਰ ਹੋਰ ਵੀ ਕਈ ਇਮਾਰਤਾਂ ਅਜਿਹੀਆਂ ਹਨ, ਜੋ ਕਿ ਹੋਰ ਥਾਵਾਂ ’ਤੇ ਸਥਿਤ ਹਨ, ਜਿਨ੍ਹਾਂ ਦੀ ਜਾਣਕਾਰੀ ਸੈਲਾਨੀਆਂ ਨੂੰ ਨਹੀਂ ਮਿਲਦੀ। ਹੁਣ ਇਹ ਇਮਾਰਤਾਂ ਆਪਣੀ ਗੱਲ ਕਹਿਣਗੀਆਂ। ਇਮਾਰਤਾਂ ਸਬੰਧੀ ਪੂਰੀ ਜਾਣਕਾਰੀ ਬਿਨਾਂ ਗਾਈਡ ਦੇ ਮਿਲੇਗੀ। ਦੱਸ ਦੇਈਏ ਕਿ ਇਹ ਫ਼ੈਸਲਾ ਚੰਡੀਗੜ੍ਹ ਹੈਰੀਟੇਜ਼ ਕੰਜ਼ਰਵੇਸ਼ਨ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਸੀ। ਇਹ ਬੋਰਡ ਚੰਡੀਗੜ੍ਹ ਦੇ ਆਧੁਨਿਕ ਆਰਕੀਟੈਕਚਰ ਦੇ ਕੰਮ ਨਾਲ ਵੀ ਮੇਲ ਖਾਂਦੇ ਹੋਣਗੇ। ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਯੂਨੈਸਕੋ ਵਲੋਂ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ, ਏ. ਸੀ. ਜੋਸ਼ੀ ਲਾਇਬ੍ਰੇਰੀ ਅਤੇ ਸੈਕਟਰ-18 ਸਰਕਾਰੀ ਪ੍ਰੈੱਸ ਦੀ ਇਮਾਰਤ ਨੂੰ ਵੀ ਵਿਰਾਸਤੀ ਦਰਜਾ ਪ੍ਰਾਪਤ ਹੈ।

ਇਹ ਵੀ ਪੜ੍ਹੋ : ਪਿੰਡ ਚੌਟਾਲਾ ਦੇ ATM 'ਚ ਲੱਖਾਂ ਰੁਪਏ ਦੀ ਲੁੱਟ, CCTV ਕੈਮਰਿਆਂ 'ਤੇ ਕਾਲਾ ਰੰਗ ਛਿੜਕ ਇੰਝ ਕੀਤੀ ਵਾਰਦਾਤ
ਇਹ ਹਨ ਵਿਰਾਸਤੀ ਇਮਾਰਤਾਂ
ਪ੍ਰਸ਼ਾਸਨ ਵੱਲੋਂ ਕੁੱਲ 42 ਵਿਰਾਸਤੀ ਇਮਾਰਤਾਂ ’ਤੇ ਇਹ ਸਾਈਨ ਬੋਰਡ ਲਾਏ ਜਾਣੇ ਹਨ, ਜਿਨ੍ਹਾਂ ਵਿਚੋਂ ਇਹ ਕੁਝ ਪ੍ਰਮੁੱਖ ਇਮਾਰਤਾਂ ਹਨ-
ਸੈਕਟਰ-10 ਮੇਨ ਮਿਊਜ਼ੀਅਮ
ਸੈਕਟਰ-10 ਸਿਟੀ ਮਿਊਜ਼ੀਅਮ
ਸੈਕਟਰ-10 ਸਾਇੰਸ ਮਿਊਜ਼ੀਅਮ
ਆਡੀਟੋਰੀਅਮ ਸੈਕਟਰ-10
ਗਾਂਧੀ ਭਵਨ ਪੰਜਾਬ ਯੂਨੀਵਰਸਿਟੀ
ਫਾਈਨ ਆਰਟਸ ਮਿਊਜ਼ੀਅਮ ਪੰਜਾਬ ਯੂਨੀਵਰਸਿਟੀ
ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ-17
ਕਿਰਨ ਸਿਨੇਮਾ ਸੈਕਟਰ-22
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News