ਸਿੱਧੂ ਮੂਸੇਵਾਲਾ ਦੇ ਫੈਨ ਇਸ ਬੱਚੇ ਨੇ ਪਾਈਆਂ ਭਾਜੜਾਂ, ਬੱਸ ਕੰਡਕਟਰ ਦੀ ਬਦੌਲਤ ਪਹੁੰਚਿਆ ਘਰ, ਜਾਣੋ ਪੂਰਾ ਮਾਮਲਾ
Monday, Apr 18, 2022 - 04:24 PM (IST)
ਬੰਗਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਫੈਨ ਹਨ ਪਰ ਇਕ 14 ਸਾਲਾ ਸਕੂਲੀ ਲੜਕੇ ਨੇ ਉਸ ਵੇਲੇ ਸਾਰਿਆਂ ਨੂੰ ਭਾਜੜਾਂ ਪਾ ਦਿੱਤੀਆਂ, ਜਦੋਂ ਉਹ ਘਰੋਂ ਕੁਝ ਨਕਦੀ ਲੈ ਕੇ ਸ਼ਨੀਵਾਰ ਸਕੂਲ ਛੱਡ ਕੇ ਸਿੱਧੂ ਮੂਸੇਵਾਲਾ ਨੂੰ ਮਿਲਣ ਮਾਨਸਾ ਪਹੁੰਚ ਗਿਆ। ਪੁਲਸ ਨੇ ਲੜਕੇ ਨੂੰ ਲੱਭ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਸਾਈਕਲ 'ਤੇ 25 ਕਿਲੋਮੀਟਰ ਅਤੇ 2 ਬੱਸਾਂ 'ਚ 160 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਸ ਨੇ ਲਗਭਗ 185 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਇਹ ਵੀ ਪੜ੍ਹੋ : ਭਤੀਜੇ ਨੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰਿਆ, ਚੋਰੀ-ਛੁਪੇ ਸਸਕਾਰ ਕਰਨ ਦੌਰਾਨ ਪਹੁੰਚੀ ਪੁਲਸ
ਬੱਸ 'ਚ ਬਹਿਣ ਤੋਂ ਬਾਅਦ ਉਸ ਨੇ ਕੰਡਕਟਰ ਨੂੰ ਕਿਹਾ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਪਿੰਡ ਉਨ੍ਹਾਂ ਨੂੰ ਮਿਲਣ ਜਾਣਾ ਹੈ। ਕੰਡਕਟਰ ਨੇ ਕਿਹਾ ਕਿ ਉਸ ਦਾ ਪਿੰਡ ਤਾਂ ਬਹੁਤ ਦੂਰ ਹੈ। ਕੰਡਕਟਰ ਨੂੰ ਸ਼ੱਕ ਪਿਆ ਤਾਂ ਉਹ ਉਸ ਨੂੰ ਆਪਣੇ ਘਰ ਲੈ ਗਿਆ ਤੇ ਪੁਲਸ ਨੂੰ ਇਸ ਬਾਰੇ ਦੱਸਿਆ। ਕੰਡਕਟਰ ਦੀ ਬਦੌਲਤ ਐਤਵਾਰ ਸਵੇਰੇ ਲੜਕੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ। ਇਹ ਲੜਕਾ ਮਾਹਿਲਪੁਰ ਦੇ ਨੇੜਲੇ ਪਿੰਡ ਬਹਿਬਲ ਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀਆਂ 2 ਛੋਟੀਆਂ ਭੈਣਾਂ ਬੰਗਾ ਦੇ ਇਕ ਪ੍ਰਾਈਵੇਟ ਸਕੂਲ 'ਚ ਉਸ ਦੇ ਨਾਲ ਹੀ ਪੜ੍ਹਦੀਆਂ ਹਨ।
ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਮਾਮਾ
ਬੰਗਾ ਦੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਆਪਣੀਆਂ ਭੈਣਾਂ ਸਮੇਤ ਘਰ ਨਹੀਂ ਪਰਤਿਆ ਤਾਂ ਉਸ ਦਾ ਪਰਿਵਾਰ ਸਕੂਲ ਗਿਆ ਅਤੇ ਸ਼ਾਮ 5.30 ਵਜੇ ਦੇ ਕਰੀਬ ਸਾਡੇ ਕੋਲ ਆਇਆ। ਅਸੀਂ ਤੁਰੰਤ ਉਸ ਦਾ ਮੋਬਾਈਲ ਫੋਨ ਟ੍ਰੈਕਿੰਗ 'ਤੇ ਲਾਇਆ ਪਰ ਉਹ ਬੰਦ ਆ ਰਿਹਾ ਸੀ। ਅਸੀਂ ਫਿਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਪਤਾ ਲੱਗਾ ਕਿ ਉਹ ਸਕੂਲ ਨਹੀਂ ਗਿਆ। ਸੀ. ਸੀ. ਟੀ. ਵੀ. ਫੁਟੇਜ ਤੋਂ ਅਸੀਂ ਉਸ ਨੂੰ ਆਲੂ ਦੇ ਚਿਪਸ ਦਾ ਇਕ ਪੈਕੇਟ ਖਰੀਦਦੇ ਹੋਏ ਤੇ ਫਿਰ ਬੰਗਾ ਬੱਸ ਸਟਾਪ 'ਤੇ ਦੇਖਿਆ।
ਇਹ ਵੀ ਪੜ੍ਹੋ : ਕਪੂਰਥਲਾ ਪੁਲਸ ਦੀ ਨਿਵੇਕਲੀ ਪਹਿਲ, ਨੇਤਰਹੀਣ ਤੇ ਰੇਪ ਪੀੜਤਾ ਲਈ ਲਿਆ ਸ਼ਲਾਘਾਯੋਗ ਫ਼ੈਸਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ