ਮੂਸੇਵਾਲਾ ਦੇ ਗੀਤ ‘ਰੱਖ ਕਿਰਪਾਨਾਂ ਉਤੇ ਖਾਂਦੇ ਰੋਟੀਆਂ’ ’ਤੇ ਬਣਾਈ ਵੀਡੀਓ, ਫਿਰ ਪੁਲਸ ਨੇ ਸਿਖਾਇਆ ਸਬਕ (ਵੀਡੀਓ)

04/08/2022 4:02:12 PM

ਭਵਾਨੀਗੜ੍ਹ : ਭੜਕਾਊ ਪੰਜਾਬੀ ਗਾਣਿਆਂ ਦਾ ਫਿਤੂਰ ਨੌਜਵਾਨਾਂ ਦੇ ਸਿਰ ਇਸ ਕਦਰ ਚੜ੍ਹ ਕੇ ਬੋਲ ਰਿਹਾ ਹੈ ਕਿ ਇਥੇ ਇਕ ਨੌਜਵਾਨ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਰੱਖ ਕਿਰਪਾਨਾਂ ਉਤੇ ਖਾਂਦੇ ਰੋਟੀਆਂ’ ’ਤੇ ਕਿਰਪਾਨ ’ਤੇ ਰੱਖ ਕੇ ਨਾ ਸਿਰਫ ਰੋਟੀ ਹੀ ਖਾਧੀ ਸਗੋਂ ਇਸ ਦੀ ਵੀਡੀਓ ਵੀ ਬਣਾਈ। ਜਿਹੜੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਵਿਅਕਤੀ ਨੇ ਆਪਣੀ ਇਸ ਗੀਤ ’ਤੇ ਵੀਡੀਓ ਬਣਾਈ ਹੈ। ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਭਵਾਨੀਗੜ੍ਹ ਪੁਲਸ ਨੇ ਵਿਅਕਤੀ ’ਤੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਵੀਡੀਓ ’ਚ ਤੇਜ਼ਧਾਰ ਹਥਿਆਰ ਦਿਖਾ ਕੇ ਧਮਕਾਉਣ ਦੇ ਨਾਲ-ਨਾਲ ਬਦਮਾਸ਼ੀ ਦਾ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ। ਭਵਾਨੀਗੜ੍ਹ ਦੇ ਐੱਸ.ਐੱਚ.ਓ. ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਸਾਹਮਣੇ ਆਈ ਸੀ। ਇਸ ’ਚ ਇਕ ਵਿਅਕਤੀ ਤਲਵਾਰ ’ਤੇ ਰੋਟੀ ਰੱਖ ਕੇ ਖਾ ਰਿਹਾ ਹੈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਵੱਲੋਂ 3 ਰੁਪਏ ਯੂਨਿਟ ਕੀਤੀ ਕਟੌਤੀ ਦਾ ਦੌਰ ਖ਼ਤਮ, ਪੰਜਾਬ ’ਚ ਮਹਿੰਗੀ ਹੋਈ ਬਿਜਲੀ

 

ਇਸ ਵੀਡੀਓ ਦੀ ਜਾਂਚ ’ਚ ਪਤਾ ਲੱਗਾ ਕਿ ਉਕਤ ਵਿਅਕਤੀ ਆਮ ਲੋਕਾਂ ਨੂੰ ਤਲਵਾਰ ਦਿਖਾਕੇ ਧਮਕਾਉਣ ਦੇ ਨਾਲ-ਨਾਲ ਬਦਮਾਸ਼ੀ ਦਾ ਪ੍ਰਚਾਰ ਕਰ ਰਿਹਾ ਹੈ। ਪੁਲਸ ਨੇ ਵੀਡੀਓ ਵਾਲੇ ਵਿਅਕਤੀ ਦੀ ਜਾਂਚ ਕੀਤੀ ਤਾਂ ਉਸ ਦੀ ਪਛਾਣ ਘਰਾਚੋਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਵਜੋਂ ਹੋਈ। ਉਸ ਦੇ ਇਕ ਸਾਥੀ ਦੀ ਪਛਾਣ ਜਸਵੀਰ ਸਿੰਘ ਸੰਘਰੇੜੀ ਦੇ ਰਹਿਣ ਵਜੋਂ ਹੋਈ। ਪੁਲਸ ਨੇ ਪਰਮਜੀਤ ਨੂੰ ਗ੍ਰਿਫ਼ਤਾਰ ਕਰਕੇ ਤਲਵਾਰ ਬਰਾਮਦ ਕੀਤੀ ਹੈ। ਪਰਮਜੀਤ ਪਹਿਲਾਂ ਨਾਬਾਲਿਗ ਕੁੜੀ ਨਾਲ ਛੇੜਛਾੜ ਕਰ ਚੁੱਕਾ ਸੀ ਅਤੇ ਇਸ ’ਤੇ ਵੀ ਮਾਮਲਾ ਦਰਜ ਹੈ। ਜਸਵੀਰ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਧਰ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਨੌਜਵਾਨਾਂ ਨੂੰ ਬਦਮਾਸ਼ੀ ਲਈ ਉਕਸਾਉਂਦੀਆਂ ਹਨ। ਜੇਕਰ ਕੋਈ ਵਿਅਕਤੀ ਦੋਬਾਰਾ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਨਜ਼ਰ ਆਉਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੋਗਾ ’ਚ ਖ਼ੌਫਨਾਕ ਵਾਰਦਾਤ, ਦਿਨ ਦਿਹਾੜੇ ਪਤੀ ਦੇ ਸਾਹਮਣੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News