ਪੁੱਤ ਦੀ ਯਾਦ ’ਚ ਮੂਸੇਵਾਲਾ ਦੇ ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ, ਸ਼ੁਰੂ ਹੋਣਗੇ ਸਿੱਧੂ ਦੇ ‘ਲਾਈਵ ਸ਼ੋਅ ਹੋਲੋਗ੍ਰਾਮ’

01/11/2023 5:54:35 PM

ਮਾਨਸਾ (ਸੰਦੀਪ ਮਿੱਤਲ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ‘ਲਾਈਵ ਸ਼ੋਅ ਹੋਲੋਗ੍ਰਾਮ’ ਜੂਨ ਮਹੀਨੇ ਤੋਂ ਸ਼ੁਰੂ ਕੀਤੇ ਜਾਣਗੇ। ਇਹ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨੇੜਲੇ ਪਿੰਡ ਮੂਸਾ ਵਿਖੇ ਮੂਸੇਵਾਲਾ ਦੀ ਯਾਦ ’ਚ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ। ਇਸ ਸ਼ੋਅ ’ਚ ਸਿੱਧੂ ਮੂਸੇਵਾਲਾ ਪ੍ਰੋਜੈਕਟਰ ਰਾਹੀਂ ਹੂ-ਬ-ਹੂ ਲੋਕਾਂ ਦੇ ਸਨਮੁੱਖ ਹੁੰਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਲੇਜ਼ਰ ਜ਼ਰੀਏ ਕੀਤੇ ਜਾਣ ਵਾਲੇ ਅਜਿਹੇ ਸ਼ੋਅ ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਰੈਪਰ ਗਾਇਕ ਮਰਹੂਮ ਟੂਪਾਕ ਦੇ ਹੋਏ ਹਨ। 

ਇਹ ਵੀ ਪੜ੍ਹੋ- 'ਭਾਰਤ ਜੋੜੋ ਯਾਤਰਾ' ਦੇ ਆਗੂਆਂ ਨੇ ਕੀਤੀ ਪ੍ਰੈੱਸ ਕਾਨਫਰੰਸ, ਦੱਸੀ ਯਾਤਰਾ ਦੀ ਰਣਨੀਤੀ

ਇੱਥੇ ਇਹ ਵੀ ਦੱਸਣਯੋਗ ਹੈ ਕਿ ਮੂਸੇਵਾਲਾ ਦੇ ਪਿਤਾ ਪਿਛਲੇ ਦਿਨੀਂ ਇੰਗਲੈਂਡ ਵਿਖੇ ਕਿਸੇ ਕੰਮ ਲਈ ਗਏ ਸਨ ਅਤੇ ਉਨ੍ਹਾਂ ਦਾ ਦੁਨੀਆ ਦੀ ਇਕ ਵੱਡੀ ਸੰਗੀਤਕ ਕੰਪਨੀ ਨਾਲ ਸ਼ੋਅ ਲਗਾਉਣ ਸਬੰਧੀ ਸਮਝੌਤਾ ਹੋਇਆ ਹੈ, ਇਸ ਤਹਿਤ ਵੱਖ-ਵੱਖ ਦੇਸ਼ਾਂ ’ਚ ਇਹ ਸ਼ੋਅ ਲਗਾਏ ਜਾਣੇ ਹਨ। ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਦਾ 11 ਜੂਨ ਨੂੰ ਜਨਮ ਦਿਨ ਹੈ, ਕੋਸ਼ਿਸ਼ ਹੋਵੇਗੀ ਕਿ ਇਸ ਦਿਨ ਤੋਂ ਇਹ ਸ਼ੋਅ ਸ਼ੁਰੂ ਹੋਣ। ਲਾਇਬ੍ਰੇਰੀ ਦਾ ਉਦਘਾਟਨ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਗਿਆਨ ਮਿਲੇ ਇਹ ਸਿੱਧੂ ਦੀ ਸੋਚ ਸੀ ਅਤੇ ਉਸੇ ਸੋਚ ਨੂੰ ਅੱਗੇ ਵਧਾਉਂਦਿਆਂ ਲਾਇਬ੍ਰੇਰੀ ਸਥਾਪਿਤ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਸੁਲਤਾਨਪੁਰ ਲੋਧੀ ’ਚ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News