ਸਿੱਧੂ ਮੂਸੇਵਾਲਾ ਦੇ ਘਰ ਬਾਹਰ ਖੜ੍ਹੇ ਫੈਨਜ਼ ਨੂੰ ਚੜ੍ਹਿਆ ਗੁੱਸਾ, ਰੋਂਦਿਆਂ ਨੇ ਕਹੀਆਂ ਇਹ ਗੱਲਾਂ

Tuesday, May 31, 2022 - 10:51 AM (IST)

ਸਿੱਧੂ ਮੂਸੇਵਾਲਾ ਦੇ ਘਰ ਬਾਹਰ ਖੜ੍ਹੇ ਫੈਨਜ਼ ਨੂੰ ਚੜ੍ਹਿਆ ਗੁੱਸਾ, ਰੋਂਦਿਆਂ ਨੇ ਕਹੀਆਂ ਇਹ ਗੱਲਾਂ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਰੱਖਿਆ ਗਿਆ ਹੈ। ਘਰ ਦੇ ਬਾਹਰ ਸਿੱਧੂ ਮੂਸੇਵਾਲਾ ਦੇ ਫੈਨਜ਼ ਉਨ੍ਹਾਂ ਦੇ ਆਖ਼ਰੀ ਦਰਸ਼ਨ ਕਰਨ ਲਈ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਪੁਲਸ ਨਾਲ ਵੀ ਖਿੱਚ-ਧੂਹ ਕੀਤੀ ਜਾ ਰਹੀ ਹੈ ਪਰ ਪੁਲਸ ਵੱਲੋਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਮੂਸੇਵਾਲਾ ਦੇ ਇਕ ਸਮਰਥਕ ਨੇ ਰੋਂਦਿਆਂ ਹੋਇਆ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਆਖ਼ਰੀ ਦਰਸ਼ਨ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : ਪਿੰਡ ਪੁੱਜੀ 'ਸਿੱਧੂ ਮੂਸੇਵਾਲਾ' ਦੀ ਮ੍ਰਿਤਕ ਦੇਹ, ਪਰਿਵਾਰ ਤੇ ਸਮਰਥਕਾਂ ਦਾ ਰੋ-ਰੋ ਬੁਰਾ ਹਾਲ

PunjabKesari

ਫੈਨਜ਼ ਨੇ ਕਿਹਾ ਕਿ ਉਂਝ ਤਾਂ ਪੰਜਾਬ ਪੁਲਸ ਕਿਸੇ ਆਮ ਬੰਦੇ ਨੂੰ ਖੰਗਣ ਤੱਕ ਨਹੀਂ ਦਿੰਦੀ ਫਿਰ ਇਹ ਵੱਡੀਆਂ ਗੰਨਾਂ ਕਿਵੇਂ ਆ ਗਈਆਂ। ਫੈਨਜ਼ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਇਕ ਦਿਨ ਵੀ ਆਪਣੀ ਸਕਿਓਰਿਟੀ ਛੱਡ ਕੇ ਦਿਖਾਉਣ।

ਇਹ ਵੀ ਪੜ੍ਹੋ : 424 ਲੋਕਾਂ ਦੀ ਸੁਰੱਖਿਆ ਵਾਪਸੀ 'ਤੇ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ, ਮੰਗਿਆ ਜਵਾਬ

ਉਨ੍ਹਾਂ ਕਿਹਾ ਕਿ ਅੱਜ ਜਿਹੜਾ ਇੰਨੀ ਪੁਲਸ ਲੱਗੀ ਹੋਈ ਹੈ, ਇਸ ਦਾ ਕੋਈ ਫ਼ਾਇਦਾ ਨਹੀਂ ਹੈ। ਫੈਨਜ਼ ਨੇ ਕਿਹਾ ਕਿ ਇਸ ਇੰਨੇ ਵੱਡੇ ਕਤਲਕਾਂਡ ਲਈ ਸਿਰਫ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਇਸ ਮੌਕੇ ਫੈਨਜ਼ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News