ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ

Saturday, Jun 04, 2022 - 12:16 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ

ਚੰਡੀਗੜ੍ਹ/ਮਾਨਸਾ (ਰਮਨਜੀਤ ਸਿੰਘ) : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਪੁਲਸ ਦੇ ਹੱਥ ਵੱਡਾ ਸੁਰਾਗ ਲੱਗਿਆ ਹੈ। ਇਹ ਸੁਰਾਗ ਇਕ ਵੀਡੀਓ ਕਲਿੱਪ ਦੇ ਰੂਪ ਵਿਚ ਹੈ ਅਤੇ ਮੌਕਾ-ਏ-ਵਾਰਦਾਤ ਦਾ ਹੈ। ਵੀਡੀਓ ਕਲਿੱਪ ਕੁੱਝ ਹੀ ਸੈਕੰਡ ਦੀ ਹੈ ਕਿਉਂਕਿ ਹਮਲਾਵਰਾਂ ਵਲੋਂ ਨੋਟਿਸ ਕੀਤੇ ਜਾਣ ’ਤੇ ਵੀਡੀਓ ਬਣਾਉਣ ਵਾਲੇ ਵੱਲ ਵੀ ਗੋਲੀਆਂ ਦਾਗ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਉਹ ਉਥੋਂ ਭੱਜ ਨਿਕਲਿਆ। ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਇਸ ਕਲਿੱਪ ਦੇ ਸਹਾਰੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁੱਟ ਗਈ ਹੈ। ਪੰਜਾਬ ਪੁਲਸ ਦੇ ਉਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਐੱਸ. ਆਈ. ਟੀ. ਨੂੰ ਹਾਸਲ ਹੋਈ ਵੀਡੀਓ ਕਲਿੱਪ ਕੇਸ ਨੂੰ ਸੁਲਝਾਉਣ ਵੱਲ ਵੱਡਾ ਕਦਮ ਸਾਬਿਤ ਹੋ ਸਕਦੀ ਹੈ ਕਿਉਂਕਿ ਇਸ ਵਿਚ ਮੌਕਾ-ਏ-ਵਾਰਦਾਤ ਦੀਆਂ ਬਹੁਤ ਹੀ ਅਹਿਮ ਤਸਵੀਰਾਂ ਮੌਜੂਦ ਹਨ ਅਤੇ ਇਸ ਵੀਡੀਓ ਕਲਿੱਪ ਰਾਹੀਂ ਛੇਤੀ ਹੀ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ

PunjabKesari

ਸੂਤਰਾਂ ਮੁਤਾਬਿਕ ਪੰਜਾਬ ਪੁਲਸ ਦੀ ਐੱਸ. ਆਈ. ਟੀ. ਵਲੋਂ ਘਟਨਾ ਸਥਾਨ ਦੇ ਨਜ਼ਦੀਕ ਦਾ ਮੋਬਾਇਲ ਡੰਪ ਡਾਟਾ ਹਾਸਿਲ ਕੀਤਾ ਗਿਆ ਸੀ ਅਤੇ ਉਸ ਦੀ ਸਕਰੂਟਨੀ ਦੌਰਾਨ ਘਟਨਾ ਸਥਾਨ ਦੇ ਬਿਲਕੁਲ ਨਜ਼ਦੀਕ ਐਕਟਿਵ ਪਾਏ ਗਏ ਇਕ ਫ਼ੋਨ ’ਤੇ ਜਦੋਂ ਸੰਪਰਕ ਕੀਤਾ ਗਿਆ ਤਾਂ ਉਹ ਜਵਾਹਰਕੇ ਪਿੰਡ ਵਿਚ ਹੀ ਰਹਿਣ ਵਾਲੇ ਇਕ ਨੌਜਵਾਨ ਦਾ ਸੀ। ਪਤਾ ਲੱਗਿਆ ਕਿ ਘਟਨਾ ਦੇ ਸਮੇਂ ਉਹ ਮੌਕਾ-ਏ-ਵਾਰਦਾਤ ਤੋਂ ਕੁੱਝ ਹੀ ਦੂਰੀ ’ਤੇ ਬੈਠਾ ਸੀ ਅਤੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ’ਤੇ ਗੋਲੀਆਂ ਚੱਲਣ ਦੇ ਤੁਰੰਤ ਬਾਅਦ ਉਸ ਨੇ ਆਪਣਾ ਫ਼ੋਨ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਵੀਡੀਓ ਆਈ ਸਾਹਮਣੇ, ਬੋਲੈਰੋ ’ਚ ਨਜ਼ਰ ਆਏ 3 ਕਾਤਲ

PunjabKesari

ਉਸ ਸਮੇਂ ਉਸ ਨੂੰ ਨਹੀਂ ਪਤਾ ਸੀ ਕਿ ਜਿਸ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਉਹ ਸਿੱਧੂ ਮੂਸੇਵਾਲਾ ਹੈ। ਇਸ ਦੌਰਾਨ ਇਕ ਹਮਲਾਵਰ ਦੀ ਨਜ਼ਰ ਉਸ ਵਲੋਂ ਬਣਾਈ ਜਾ ਰਹੀ ਵੀਡੀਓ ’ਤੇ ਪਈ ਤਾਂ ਉਸ ਨੇ ਉਕਤ ਨੌਜਵਾਨ ਵੱਲ ਗੋਲੀਆਂ ਦਾਗ ਦਿੱਤੀਆਂ ਸਨ ਪਰ ਉਹ ਬਚ ਗਿਆ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਕੰਧ ’ਤੇ ਲੱਗੀਆਂ ਗੋਲੀਆਂ ਨਾਲ ਉਕਤ ਨੌਜਵਾਨ ਦੀ ਗੱਲ ਦੀ ਪੁਸ਼ਟੀ ਵੀ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਇਸ ਕਾਰਨ ਬਹੁਤ ਸਦਮੇ ਵਿਚ ਸੀ ਅਤੇ ਡਰਿਆ ਹੋਇਆ ਸੀ। ਪੁਲਸ ਵਲੋਂ ਉਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਸੂਤਰਾਂ ਮੁਤਾਬਿਕ ਉਸ ਦੇ ਫ਼ੋਨ ਵਿਚ ਬਣੀ ਵੀਡੀਓ ਹਾਲਾਂਕਿ ਕੁੱਝ ਹੀ ਸੈਕੇਂਡ ਦੀ ਹੈ ਪਰ ਫਾਰੈਂਸਿਕ ਟੀਮ ਉਸ ਦੀ ਮਦਦ ਨਾਲ ਕਲੀਅਰ ਤਸਵੀਰਾਂ ਬਣਾਉਣ ਵਿਚ ਜੁਟ ਗਈ ਹੈ ਅਤੇ ਸੰਭਾਵਨਾ ਹੈ ਕਿ ਉਸ ਨਾਲ ਹਮਲਾਵਰਾਂ ਦੀ ਪਹਿਚਾਣ ਸਥਾਪਤ ਕਰਨ ਵਿਚ ਵੱਡੀ ਮਦਦ ਹਾਸਿਲ ਹੋਵੇਗੀ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਡਾਨ ਬਣਨ ਦੀ ਰਾਹ ’ਤੇ ਚੱਲ ਰਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ, ਇੰਝ ਚਲਾਉਂਦੈ ਗੈਂਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News