ਸਿੱਧੂ ਨੂੰ ਵੀ ਝੱਲਣਾ ਪੈ ਸਕਦਾ ਹੈ ਵੱਡਾ ਨੁਕਸਾਨ

Friday, Oct 01, 2021 - 01:57 AM (IST)

ਸਿੱਧੂ ਨੂੰ ਵੀ ਝੱਲਣਾ ਪੈ ਸਕਦਾ ਹੈ ਵੱਡਾ ਨੁਕਸਾਨ

ਜਲੰਧਰ(ਵਿਸ਼ੇਸ਼)- 2 ਦਿਨ ਪਹਿਲਾਂ ਪੰਜਾਬ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਪੰਜਾਬ ’ਚ ਕਾਂਗਰਸ ਦੇ ਹਾਲਾਤ ਜਗ-ਜ਼ਾਹਿਰ ਹੋ ਗਏ ਹਨ। ਇਸ ਪੂਰੇ ਵਿਵਾਦ ’ਚ ਸਿੱਧੂ ਨੂੰ ਜੇਕਰ ਮਨਾ ਵੀ ਲਿਆ ਜਾਂਦਾ ਹੈ ਤਾਂ ਵੀ ਕਾਂਗਰਸ ’ਚ ਹੁਣ ਸਿੱਧੂ ਦੇ ਹਾਲਾਤ ਪਹਿਲਾਂ ਵਾਂਗ ਨਹੀਂ ਰਹਿ ਜਾਣਗੇ। ਅਜੇ ਤੱਕ ਸਿੱਧੂ ਕਾਂਗਰਸ ’ਚ ਗਾਂਧੀ ਪਰਿਵਾਰ ਦੀ ਅੱਖ ਦਾ ਤਾਰਾ ਬਣਿਆ ਹੋਇਆ ਸੀ। ਗਾਂਧੀ ਪਰਿਵਾਰ ਨੇ ਆਪਣੇ ਪੁਰਾਣੇ ਕਪਤਾਨ ਨੂੰ ਅੱਖੋਂ-ਪਰੋਖੇ ਕਰ ਕੇ ਸਿੱਧੂ ਨੂੰ ਕਪਤਾਨੀ ਦੇ ਦਿੱਤੀ ਪਰ ਸਿੱਧੂ ਇਸ ਸਨਮਾਨ ਨੂੰ ਕਾਇਮ ਰੱਖਣ ’ਚ ਅਸਫਲ ਰਹੇ। ਜਿਸ ਤਰ੍ਹਾਂ ਨਾਲ ਅਸਤੀਫੇ ਦੇ ਬਾਅਦ ਹਾਈਕਮਾਨ ਤੋਂ ਲੈ ਕੇ ਪੰਜਾਬ ਕਾਂਗਰਸ ਤੱਕ ਸਿੱਧੂ ਨੂੰ ਮਨਾਉਣ ’ਚ ਲੱਗ ਗਈ, ਉਸ ਦੇ ਪਿੱਛੇ ਇਕ ਵੱਡਾ ਕਾਰਨ ਸ਼ਾਇਦ ਇਹੀ ਸੀ ਕਿ ਪਾਰਟੀ ਦੀ ਕੋਸ਼ਿਸ਼ ਸੀ ਕਿ ਜਿਵੇਂ-ਤਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਮਾਮਲੇ ਨੂੰ ਹੱਲ ਕਰ ਲਿਆ ਜਾਵੇ।

ਇਹ ਵੀ ਪੜ੍ਹੋ- ਪੰਜਾਬ ’ਚ ਸੱਤਾ ਦੇ ਘਮਸਾਨ ਵਿਚਾਲੇ ਕੇਜਰੀਵਾਲ ਝੂਠੇ ਐਲਾਨਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਪਹੁੰਚੇ : ਅਸ਼ਵਨੀ ਸ਼ਰਮਾ

ਉਧਰ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾ ਮਿਲੇ, ਜਿਸ ਦੇ ਬਾਅਦ ਕਾਂਗਰਸ ਹਾਈਕਮਾਨ ਨੂੰ ਆਪਣੇ ਕੈਪਟਨ ਪ੍ਰਤੀ ਬਣ ਰਹੀ ਹਾਂ-ਪੱਖੀ ਸੋਚ ਨੂੰ ਬਦਲਣਾ ਪਿਆ। ਕੈਪਟਨ ਦੇ ਇਸ ਕਦਮ ਤੋਂ ਹੀ ਸ਼ਾਇਦ ਸਿੱਧੂ ਨੂੰ ਵਾਪਸ ਲਿਆਉਣ ਦੀ ਜੁਗਤ ਸ਼ੁਰੂ ਹੋ ਗਈ ਪਰ ਵੱਡਾ ਸਵਾਲ ਹੈ ਕਿ ਆਖਿਰ ਸਿੱਧੂ ਦੀ ਪਾਰਟੀ ’ਚ ਕੀ ਇਮੇਜ ਰਹਿ ਜਾਵੇਗੀ? ਸਿੱਧੂ ਨੂੰ ਆਪਣੇ ਇਸ ਕਦਮ ਦਾ ਸਿਆਸੀ ਤੌਰ ’ਤੇ ਕੁਝ ਨੁਕਸਾਨ ਤਾਂ ਭੁਗਤਣਾ ਹੀ ਪਵੇਗਾ। ਹਾਈਕਮਾਨ ਵੀ ਹੁਣ ਅੱਖਾਂ ਮੀਚ ਕੇ ਜ਼ਿਆਦਾ ਦੇਰ ਤੱਕ ਭਰੋਸਾ ਕਰਨ ਤੋਂ ਬਚ ਸਕਦੀ ਹੈ। ਇਹ ਵੀ ਗੱਲ ਲਗਭਗ ਤੈਅ ਹੈ ਕਿ ਵਿਧਾਨ ਸਭਾ ਚੋਣਾਂ ’ਚ ਟਿਕਟ ਦੀ ਵੰਡ ’ਚ ਵੀ ਸਿੱਧੂ ਦੀ ਨਹੀਂ ਚੱਲਣ ਵਾਲੀ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਧ ਅਹਿਮੀਅਤ ਦਿੱਤੀ ਜਾ ਸਕਦੀ ਹੈ। ਸਵਾਲ ਹੈ ਕਿ ਚੋਣਾਂ ਦੇ ਬਾਅਦ ਸਿੱਧੂ ਦਾ ਕੀ ਹੋਵੇਗਾ।

ਇਹ ਵੀ ਪੜ੍ਹੋ- ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਕਾਰਨ ਪੰਜਾਬ ਹਰ ਖੇਤਰ ’ਚ ਪਛੜ ਰਿਹੈ : ਚੁੱਘ

ਸਿੱਧੂ ਦੇ ਪੋਸਟਰ ਪਾੜਨ ਵਾਲਿਆਂ ਦਾ ਕੀ ਹੋਵੇਗਾ?

ਪੰਜਾਬ ਕਾਂਗਰਸ ਦੇ ਸਭ ਤੋਂ ਵੱਡੇ ਅਹੁਦੇ ਤੋਂ ਅਸਤੀਫਾ ਦੇਣ ’ਚ ਨਵਜੋਤ ਸਿੰਘ ਸਿੱਧੂ ਨੇ ਜਿੰਨੀ ਜਲਦਬਾਜ਼ੀ ਦਿਖਾਈ, ਉਸ ਤੋਂ ਵੱਧ ਜਲਦਬਾਜ਼ੀ ਉਨ੍ਹਾਂ ਦੇ ਕੁਝ ਵਿਰੋਧੀਆਂ ਨੇ ਦਿਖਾ ਿਦੱਤੀ, ਜਿਨ੍ਹਾਂ ਨੂੰ ਸ਼ਾਇਦ ਹੁਣ ਆਉਣ ਵਾਲੇ ਸਮੇਂ ’ਚ ਪਛਤਾਵਾ ਹੋ ਸਕਦਾ ਹੈ। ਹਾਲ ਹੀ ’ਚ ਕੁਝ ਜ਼ਿਲਿਆਂ ’ਚ ਸਿੱਧੂ ਨਾਲ ਸਬੰਧਤ ਕੁਝ ਹੋਰਡਿੰਗ ਪਾੜੇ ਜਾਣ ਦੀਆਂ ਖਬਰਾਂ ਆਈਆਂ ਸਨ, ਜਿਸ ਦੇ ਪਿੱਛੇ ਕੁਝ ਸਿੱਧੂ ਵਿਰੋਧੀ ਲਾਬੀ ਦਾ ਹੱਥ ਸੀ ਪਰ ਹੁਣ ਸਵਾਲ ਹੈ ਕਿ ਜੇਕਰ ਸਿੱਧੂ ਵਾਪਸ ਪਰਤ ਆਏ ਤਾਂ ਇਸ ਲਾਬੀ ਦਾ ਕੀ ਹਾਲ ਹੋਵੇਗਾ?
 


author

Bharat Thapa

Content Editor

Related News