ਸਰਪੰਚੀ ਚੋਣਾਂ ਨੂੰ ਲੈ ਕੇ ਦੂਜੇ ਸਰਪੰਚ ਉਮੀਦਵਾਰ ''ਤੇ ਭੜਕੇ ਬਾਪੂ ਬਲਕੌਰ ਸਿੰਘ, ਜਾਣੋ ਕੀ ਹੈ ਮਾਮਲਾ
Saturday, Oct 12, 2024 - 05:22 AM (IST)
ਮਾਨਸਾ/ਜਲੰਧਰ : ਸਰਪੰਚੀ ਚੋਣਾਂ ਨੂੰ ਲੈ ਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਸਹਿਯੋਗ-ਵਾਰ ਦੇ ਹੱਕ 'ਚ ਪਿੰਡ 'ਚ ਚੋਣ ਪ੍ਰਚਾਰ ਕੀਤਾ ਗਿਆ। ਉਨ੍ਹਾਂ ਵੱਲੋਂ ਆਪਣੀ ਪੰਚਾਇਤ ਦੌਰਾਨ ਕੀਤੇ ਗਏ ਵਿਕਾਸ ਕਾਰਜ ਪਿੰਡ ਵਾਸੀਆਂ ਨੂੰ ਗਿਣਵਾਏ ਗਏ। ਇਸ ਦੌਰਾਨ ਉਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਸ਼ਰਾਬ ਦਾ ਸੇਵਨ ਨਾ ਕਰੋ ਅਤੇ ਇੱਕ ਸੂਝਵਾਨ ਵੋਟਰ ਦੀ ਤਰ੍ਹਾਂ ਆਪਣੇ ਹੱਕਾਂ ਨੂੰ ਦੇਖਦੇ ਹੋਏ ਵੋਟ ਦਾ ਇਸਤੇਮਾਲ ਕਰੋ। ਇਸ ਦੌਰਾਨ ਉਨ੍ਹਾਂ ਦੂਜੇ ਪਾਸੇ ਖੜੇ ਸਰਪੰਚ ਦੇ ਉਮੀਦਵਾਰ 'ਤੇ ਵੀ ਆਪਣਾ ਗੁੱਸਾ ਵੀ ਕੱਢਿਆ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ
ਆਪਣੇ ਉਮੀਦਵਾਰ ਦੇ ਹੱਕ 'ਚ ਮੰਗੀਆਂ ਵੋਟਾਂ
ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਬੀਤੇ ਦਿਨੀਂ ਮੂਸਾ ਪਿੰਡ ਦੇ ਲੋਕਾਂ ਨੂੰ ਸਰਪੰਚੀ ਚੋਣਾਂ 'ਚ ਖੜੇ ਉਮੀਦਵਾਰਾਂ 'ਚੋਂ ਵਧੀਆ ਉਮੀਦਵਾਰ ਦੀ ਪਛਾਣ ਕਰਵਾਉਣ ਲਈ ਸੱਥ 'ਚ ਪਹੁੰਚ ਕੇ ਆਪਣੇ ਪੱਖ ਦੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਰਕਾਰਾਂ 'ਚ ਆਪਣਾ ਚੰਗਾ ਰਸੂਖ ਰੱਖਦੇ ਹਨ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੰਮ ਵੀ ਕਰਦੇ ਰਹਿਣਗੇ। ਉਨ੍ਹਾਂ ਨੇ ਆਪਣੀ ਪੰਚਾਇਤ ਦੌਰਾਨ 5 ਸਾਲ ਦੇ ਕਾਰਜਕਾਲ 'ਚ ਕੀਤੇ ਗਏ ਕੰਮਾਂ ਨੂੰ ਵੀ ਲੋਕਾਂ ਸਾਹਮਣੇ ਰੱਖਿਆ।
ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ
ਸਰਪੰਚੀ ਦੌਰਾਨ ਕੀਤੇ ਕੰਮਾਂ ਤੋਂ ਜਾਣੂ ਕਰਵਾਏ ਲੋਕ
ਬਾਪੂ ਬਲਕੌਰ ਨੇ ਕਿਹਾ ਕਿ ਪਿੰਡ 'ਚ ਲਾਈਬਰੇਰੀਆਂ, ਇੰਟਰਲੋਕ ਗਲੀਆਂ, ਪਾਰਕ, ਹੈਲਥ ਸੈਂਟਰ ਮਾਡਲ, ਵਾਟਰ ਵਰਕਸ ਦੀ ਸਫਾਈ ਅਤੇ ਪਾਣੀ ਦੀ ਸਪਲਾਈ ਆਦਿ ਕੰਮ ਕੀਤੇ। ਪੁੱਤਰ ਸ਼ੁਭਦੀਪ ਸਿੰਘ ਵੱਲੋਂ ਦੋ ਮਹੀਨੇ ਹਲਕਾ ਇੰਚਾਰਜ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਪੁਰਾਣੇ ਸਮੇਂ ਤੋਂ ਪਏ ਕੱਚੇ ਰਾਸਤੇ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸੜਕ ਪਾਸ ਕਰਵਾ ਕੇ ਸੜਕ ਬਣਵਾਈ।
ਇਹ ਖ਼ਬਰ ਵੀ ਪੜ੍ਹੋ - ਗੁਰਦਾਸ ਮਾਨ ਦਾ ਦੇਸ਼ ਪ੍ਰਤੀ ਜਾਗਿਆ ਪਿਆਰ, ਕਿਹਾ- ਜੋ ਦੇਸ਼ ਦਾ ਨਹੀਂ ਹੋ ਸਕਦਾ, ਉਹ...
ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਉਨ੍ਹਾਂ ਕਿਹਾ ਕਿ ਦੂਜਾ ਸਰਪੰਚ ਉਮੀਦਵਾਰ ਮੇਰੇ ਪੰਚਾਇਤ ਦੀਆਂ ਆਰ. ਟੀ. ਆਈ. ਪਾ ਰਿਹਾ ਹੈ ਅਤੇ ਆਰ. ਟੀ. ਆਈ. ਵੀ ਵੀਡੀਓ ਦਫਤਰ 'ਚ ਤਿਆਰ ਹੈ ਪਰ ਲੈਣ ਲਈ ਨਹੀਂ ਗਿਆ। ਉਨ੍ਹਾਂ ਕਿਹਾ ਕਿ ਮੇਰੀ ਪੰਚਾਇਤ ਨੇ ਕਦੇ ਵੀ ਇਕ ਪੈਸਾ ਤੱਕ ਲੋਕਾਂ ਦਾ ਨਹੀਂ ਖਾਧਾ, ਸਗੋਂ ਪਿੰਡ ਦੇ ਵਿਕਾਸ ਕਾਰਜਾਂ 'ਤੇ ਖਰਚ ਕੀਤਾ ਹੈ। ਉਹ ਹਰ ਸਮੇਂ ਮੀਡੀਆ ਸਾਹਮਣੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਆਏ ਫੰਡਾਂ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਤਿਆਰ ਹਨ ਪਰ ਸਾਡੇ 'ਤੇ ਦੋਸ਼ ਲਾਉਣ ਵਾਲੇ ਸਾਹਮਣੇ ਆਉਣ। ਇਸ ਦੌਰਾਨ ਉਨ੍ਹਾਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਰਪੰਚੀ ਚੋਣਾਂ 'ਚ ਸ਼ਰਾਬ ਚੱਲ ਰਹੀ ਹੈ ਪਰ ਦੇਖ ਕੇ ਸ਼ਰਾਬ ਦਾ ਸੇਵਨ ਕਰੋ ਕਿਉਂਕਿ ਇਹ ਨਾ ਹੋਵੇ ਕਿ ਤੁਹਾਨੂੰ ਚੁੱਕ ਕੇ ਘਰੇ ਛੱਡ ਕੇ ਆਉਣਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ