ਯੂਕ੍ਰੇਨ ਤੋਂ ਪਰਤੇ ਕਸਬਾ ਵਲਟੋਹਾ ਦੇ ਭੈਣ-ਭਰਾ, ਬਿਆਨ ਕੀਤੇ ਦਿਲ ਨੂੰ ਝੰਜੋੜਨ ਵਾਲੇ ਹਾਲਾਤ

Saturday, Mar 05, 2022 - 10:33 PM (IST)

ਯੂਕ੍ਰੇਨ ਤੋਂ ਪਰਤੇ ਕਸਬਾ ਵਲਟੋਹਾ ਦੇ ਭੈਣ-ਭਰਾ, ਬਿਆਨ ਕੀਤੇ ਦਿਲ ਨੂੰ ਝੰਜੋੜਨ ਵਾਲੇ ਹਾਲਾਤ

 ਵਲਟੋਹਾ (ਗੁਰਮੀਤ ਸਿੰਘ)-ਰੂਸ ਤੇ ਯੂਕ੍ਰੇਨ ਵਿਚਾਲੇ ਲੱਗੀ ਜੰਗ ਕਾਰਨ ਭਾਰਤ ਦੇ ਵਿਦਿਆਰਥੀ-ਵਿਦਿਆਰਥਣਾਂ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਸਨ ਕਿ ਰੂਸ ਤੇ ਯੂਕ੍ਰੇਨ ਦੀ ਜੰਗ ਲੱਗਣ ਨਾਲ ਉਹ ਉੱਥੇ ਹੀ ਫਸ ਗਏ ਸਨ। ਭਾਰਤ ਸਰਕਾਰ ਨੇ ਉਪਰਾਲਾ ਕੀਤਾ ਜੋ ਬੱਚੇ ਉੱਥੇ ਪੜ੍ਹਾਈ ਕਰਨ ਲਈ ਗਏ ਹਨ, ਉਨ੍ਹਾਂ ਨੂੰ ਭਾਰਤ ਸਹੀ ਸਲਾਮਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਗੰਗਾ ਆਪ੍ਰੇਸ਼ਨ’ ਸ਼ੁਰੂ ਕੀਤਾ ਹੈ, ਜੋ ਪੂਰੀ ਤਰ੍ਹਾਂ ਨਾਲ ਸਫ਼ਲ ਹੋ ਰਿਹਾ ਹੈ। ਜੇਕਰ ਗੱਲ ਕਰੀਏ ਤਰਨਤਾਰਨ ਦੇ ਕਸਬਾ ਵਲਟੋਹਾ ਦੀ ਤਾਂ ਦੋ ਸਕੇ ਭੈਣ-ਭਰਾ ਸੌਰਵਪ੍ਰੀਤ ਸਿੰਘ ਅਤੇ ਹਰਸਿਮਰਨ ਕੌਰ ’ਚ ਯੂਕ੍ਰੇਨ ’ਚ ਪੜ੍ਹਾਈ ਕਰਨ ਲਈ ਗਏ ਸਨ।

ਇਹ ਵੀ ਪੜ੍ਹੋ : ਭਾਰਤੀਆਂ ਦੀ ਮਦਦ ਲਈ ਪੋਲੈਂਡ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਦਿਆਰਥੀਆਂ ਤੋਂ ਜਾਣੇ ਯੂਕ੍ਰੇਨ ਦੇ ਹਾਲਾਤ

ਭਾਰਤ ਸਰਕਾਰ ਵੱਲੋਂ ਗੰਗਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੇ ਜ਼ਰੀਏ ਦੋਵੇਂ ਘਰ ਵਾਪਸ ਪਹੁੰਚ ਗਏ ਹਨ। ਦੋਵਾਂ ਭੈਣ-ਭਰਾ ਨੇ ਦੱਸਿਆ ਕਿ ਖਾਰਕੀਵ ਵਿਖੇ ਪੜ੍ਹਾਈ ਕਰ ਰਹੇ ਸਨ, ਜੋ ਇਸ ਵੇਲੇ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਤੇ ਉੱਥੋਂ ਦੇ ਹਾਲਾਤ ਬਹੁਤ ਬਦਤਰ ਹਨ। ਸੌਰਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਪੋਲੈਂਡ ਬਾਰਡਰ ਟੱਪ ਕੇ ਆਇਆ ਹੈ ਅਤੇ ਹਰਸਿਮਰਨ ਕੌਰ ਨੇ ਦੱਸਿਆ ਕਿ ਉਹ ਰੋਮਾਨੀਆ ਬਾਰਡਰ ਟੱਪ ਕੇ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਉਹ ਕਿਵੇਂ ਉੱਥੇ ਭੁੱਖੇ ਤੇ ਪਿਆਸੇ ਰਹੇ ਅਤੇ ਉਨ੍ਹਾਂ ਨੂੰ ਡਰ ਲੱਗ ਰਿਹਾ ਸੀ ਕਿ ਉਹ ਹੁਣ ਘਰ ਵਾਲਿਆਂ ਨੂੰ ਨਹੀਂ ਮਿਲ ਸਕਣਗੇ। ਹੁਣ ਅਸੀਂ ਘਰ ਪਹੁੰਚ ਗਏ ਹਾਂ, ਜਿਸ ਦੀ ਸਾਨੂੰ ਬਹੁਤ ਖ਼ੁਸ਼ੀ ਹੋਈ। ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ : ਕਾਂਗਰਸ ਨੂੰ ਆਪਣੇ ਵਿਧਾਇਕਾਂ ’ਤੇ ਨਹੀਂ ਭਰੋਸਾ, ਡਰ ਕਾਰਨ ਰਾਜਸਥਾਨ ਦੇ ਰਿਜ਼ੋਰਟ ’ਚ ਭੇਜੇ : ਚੁੱਘ


author

Manoj

Content Editor

Related News