ਸਿਆਚਿਨ ''ਚ ਸ਼ਹੀਦ ਹੋਏ 3 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਪੁੱਜਣਗੀਆਂ ਪੰਜਾਬ

Wednesday, Nov 20, 2019 - 11:50 AM (IST)

ਸਿਆਚਿਨ ''ਚ ਸ਼ਹੀਦ ਹੋਏ 3 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਪੁੱਜਣਗੀਆਂ ਪੰਜਾਬ

ਬਟਾਲਾ/ਹੁਸ਼ਿਆਰਪੁਰ : 3 ਪੰਜਾਬ ਰੈਜੀਮੈਂਟ ਦੇ ਜਵਾਨ ਦੀ ਡਿਊਟੀ ਦੌਰਾਨ ਗਲੇਸ਼ੀਅਰ ਵਿਚ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਸ਼ਹੀਦ ਹੋਏ 6 ਜਵਾਨਾਂ 'ਚੋਂ 3 ਪੰਜਾਬ ਅਤੇ ਇਕ ਹਿਮਾਚਲ ਦਾ ਹੈ। ਮੰਗਵਾਰ ਨੂੰ ਸੈਨਾ ਵਲੋਂ ਸ਼ਹੀਦ ਜਵਾਨਾਂ ਦਾ ਨਾਮ ਜਾਰੀ ਕੀਤੇ ਗਏ। ਇਨ੍ਹਾਂ 'ਚੋਂ ਮੁਕੇਰੀਆ ਦੇ ਪਿੰਡ ਸੈਦੋਂ ਦੇ ਸਿਪਾਈ ਡਿੰਪਲ ਕੁਮਾਰ, ਬਟਾਲਾ ਦੇ ਪਿੰਡ ਫਤਿਹਗੜ੍ਹ ਚੂੜ੍ਹੀਆ ਦੇ ਨਾਇਕ ਮਨਿੰਦਰ ਸਿੰਘ, ਸੰਗਰੂਰ ਦੇ ਮਾਲੇਰਕੋਟਲਾ ਦੇ ਗੋਵਾਰਾ ਪਿੰਡ ਦੇ ਸਿਪਾਈ ਵੀਰਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਦੇ ਸਿਪਾਈ ਮਨੀਸ਼ ਕੁਮਾਰ ਹੈ। ਸੋਮਵਾਰ ਨੂੰ ਡਿਊਟੀ ਦੌਰਾਨ ਗਲੇਸ਼ੀਅਰ ਵਿਚ ਬਰਫ ਦੇ ਹੇਠਾਂ ਦੱਬੇ ਜਾਣ ਕਾਰਨ 8 ਜਵਾਨ ਅਤੇ 2 ਪੋਰਟਰ ਲਾਪਤਾ ਹੋ ਗਏ ਸਨ। ਸਾਰੀਆਂ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਨੂੰ ਪਹੁੰਚਣ ਦੀ ਸੰਭਾਵਨਾ ਹੈ ਤੇ ਜੋ ਜਵਾਨ ਲਾਪਤਾ ਹਨ ਉਨ੍ਹਾਂ ਦੀ ਭਾਲ ਜਾਰੀ ਹੈ।


author

Baljeet Kaur

Content Editor

Related News