ਜਲੰਧਰ ’ਚ ਲੱਗੇ ‘ਬਾਬਾ ਸੋਢਲ’ ਜੀ ਦੇ ਜੈਕਾਰੇ, ਤਸਵੀਰਾਂ ’ਚ ਵੇਖੋ ਸ਼ਰਧਾਲੂਆਂ ਦਾ ਉਮੜਿਆ ਸੈਲਾਬ

Sunday, Sep 19, 2021 - 07:59 PM (IST)

ਜਲੰਧਰ ’ਚ ਲੱਗੇ ‘ਬਾਬਾ ਸੋਢਲ’ ਜੀ ਦੇ ਜੈਕਾਰੇ, ਤਸਵੀਰਾਂ ’ਚ ਵੇਖੋ ਸ਼ਰਧਾਲੂਆਂ ਦਾ ਉਮੜਿਆ ਸੈਲਾਬ

ਜਲੰਧਰ (ਵੈੱਬ ਡੈਸਕ, ਸੋਨੂੰ)— ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਜਲੰਧਰ ’ਚ ਅੱਜ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।  ਇਥੇ ਦੱਸ ਦੱਸਣਯੋਗ ਹੈ ਕਿ ਬਾਬਾ ਸੋਢਲ ਜੀ ਦਾ ਮੇਲਾ ਕੱਲ੍ਹ ਤੋਂ ਸ਼ੁਰੂ ਹੋ ਗਿਆ ਸੀ, ਜੋਕਿ ਤਿੰਨ ਦਿਨਾਂ ਤੱਕ ਚੱਲੇਗਾ।

PunjabKesari

ਪੁੱਤ ਦੀ ਦਾਤ ਪਾਉਣ ਵਾਲੇ ਢੋਲ, ਵਾਜਿਆਂ ਦੇ ਨਾਲ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਬਾਬਾ ਸੋਢਲ ਮਾਰਗ ’ਤੇ ਬੱਚਿਆਂ ਦੇ ਖਿਲੌਣੇ ਅਤੇ ਤਰ੍ਹਾਂ-ਤਰ੍ਹਾਂ ਦੇ ਭਾਂਡਿਆਂ ਦੀਆਂ ਦੁਕਾਨਾਂ ਵੀ ਸਜਾਈਆਂ ਗਈਆਂ ਹਨ। 

PunjabKesari
ਚੱਢਾ ਬਰਾਦਰੀ ਵੱਲੋਂ ਬੀਤੇ ਦਿਨ ਸ਼ਾਮ ਝੰਡੇ ਦੀ ਰਸਮ ਅਦਾ ਕੀਤੀ। ਕੌਂਸਲਰ ਵਿਪਨ ਚੱਢਾ ਮੁਤਾਬਕ ਅੱਜ ਸਵੇਰੇ 10 ਵਜੇ ਦੇ ਕਰੀਬ ਹਵਨ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਮੇਲੇ ’ਚ ਤਾਇਨਾਤ ਸਿਹਤ ਮਹਿਕਮੇ ਦੀ ਟੀਮ ਦੀ ਨਿਗਰਾਨੀ ਮੈਡੀਕਲ ਅਫ਼ਸਰ ਕਰਨਗੇ। ਸ਼ਰਧਾਲੂਆਂ ਦੀ ਸੁਰੱਖਿਆ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ। 

PunjabKesari

ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਬਾਬਾ ਸੋਢਲ
ਦੇਸੀ ਕਲੈਂਡਰ ਮੁਤਾਬਕ ਭਾਦੋ ਮਹੀਨੇ ਦੇ ਸ਼ੁਕਲ ਪਕਸ਼ ਦੀ 14ਵੀਂ ਮਿਤੀ ਹਰ ਸਾਲ ਜਲੰਧਰ ਵਿਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਮਨਾਇਆ ਜਾਂਦਾ ਹੈ। ਲੱਖਾਂ ਲੋਕਾਂ ਦੀ ਡੂੰਘੀ ਆਸਥਾ ਦਾ ਪ੍ਰਤੀਕ ਬਣ ਚੁੱਕੇ ਇਸ ਮੇਲੇ ਵਿਚ ਹਰ ਧਰਮ ਅਤੇ ਹਰ ਭਾਈਚਾਰੇ ਦੇ ਲੋਕ ਬਾਬਾ ਜੀ ਦੇ ਦਰ ’ਤੇ ਸੀਸ ਨਿਵਾਉਣ ਆਉਂਦੇ ਹਨ। ਬਾਬਾ ਸੋਢਲ ਪ੍ਰਤੀ ਆਸਥਾ ਰੱਖਣ ਵਾਲੇ ਲੱਖਾਂ-ਕਰੋੜਾਂ ਲੋਕ ਮੰਨਦੇ ਹਨ ਕਿ ਇਸ ਸਿੱਧ ਸਥਾਨ ’ਤੇ ਆ ਕੇ ਮੰਗੀ ਗਈ ਹਰ ਮੰਨਤ ਪੂਰੀ ਹੁੰਦੀ ਹੈ। ਜਿਨ੍ਹਾਂ ਸ਼ਰਧਾਲੂਆਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਉਹ ਬੈਂਡ-ਬਾਜੇ ਨਾਲ ਮੰਦਰ ਦੇ ਵਿਹੜੇ ਵਿਚ ਆਉਂਦੇ ਹਨ। ਇਤਿਹਾਸ ਦੀ ਗੱਲ ਕਰੀਏ ਤਾਂ ਕਹਿੰਦੇ ਹਨ ਕਿ ਬਾਬਾ ਸੋਢਲ ਦਾ ਜਨਮ ਜਲੰਧਰ ਦੇ ਚੱਢਾ ਪਰਿਵਾਰ ਵਿਚ ਹੋਇਆ ਸੀ। ਇਨ੍ਹਾਂ ਦੇ ਜਨਮ ਦੇ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ।PunjabKesari

ਧਾਰਣਾ ਹੈ ਕਿ ਜਦੋਂ ਬਾਬਾ ਸੋਢਲ ਆਪਣੇ ਬਚਪਨ ਵਿਚ ਸਨ ਤਾਂ ਉਹ ਆਪਣੀ ਮਾਤਾ ਦੇ ਨਾਲ ਇਕ ਤਲਾਅ ’ਤੇ ਗਏ ਜਿਥੇ ਉਨ੍ਹਾਂ ਦੀ ਮਾਤਾ ਤਾਂ ਕੱਪੜੇ ਧੋਣ ਲੱਗ ਗਈ ਪਰ ਬਾਬਾ ਸੋਢਲ ਪਾਣੀ ਨਾਲ ਖੇਡਣ ਲੱਗੇ। ਮਾਤਾ ਨੇ ਉਨ੍ਹਾਂ ਕਈ ਵਾਰ ਰੋਕਿਆ ਅਤੇ ਗੁੱਸੇ ਵੀ ਹੋਈ ਪਰ ਬਾਬਾ ਸੋਢਲ ਸ਼ਰਾਰਤਾਂ ਵਿਚ ਮਸਤ ਰਹੇ। ਅਜਿਹੇ ਵਿਚ ਮਾਤਾ ਨੇ ਆਪਣੇ ਬੇਟੇ ਨੂੰ ਗੁੱਸੇ ਵਿਚ ਆ ਕੇ ਕਿਹਾ ‘ਜਾ ਗਰਕ ਜਾ’ ਕਹਿੰਦੇ ਹਨ ਕਿ ਮਾਤਾ ਦੇ ਕਹੇ ਮੁਤਾਬਕ ਬਾਬਾ ਸੋਢਲ ਨੇ ਤੁਰੰਤ ਤਲਾਅ ਵਿਚ ਛਾਲ ਮਾਰ ਦਿੱਤੀ।

PunjabKesari

 

ਆਪਣੇ ਬੇਟੇ ਨੂੰ ਤਲਾਅ ਵਿਚ ਡੁੱਬਦਾ ਦੇਖ ਮਾਤਾ ਨੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਕੁਝ ਹੀ ਦੇਰ ਬਾਅਦ ਬਾਬਾ ਸੋਢਲ ਪਾਣੀ ਵਿਚੋਂ ਪਵਿੱਤਰ ਨਾਗ ਦੇਵਤਾ ਦੇ ਰੂਪ ਵਿਚ ਪ੍ਰਗਟ ਹੋਏ। ਉਦੋਂ ਉਨ੍ਹਾਂ ਨੇ ਆਪਣੇ ਪੁਨਰ ਜਨਮ ਦੀ ਗੱਲ ਨੂੰ ਸਵੀਕਾਰ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਸਥਾਨ ’ਤੇ ਚੱਢਾ ਅਤੇ ਆਨੰਦ ਬਿਰਾਦਰੀ ਦੀ ਮੱਠੀ (ਜਿਸਨੂੰ ਟੋਪਾ ਵੀ ਕਿਹਾ ਜਾਂਦਾ ਹੈ) ਚੜ੍ਹਾਉਣਗੇ। ਇਸ ਟੋਪੇ ਦਾ ਸੇਵਨ ਚੱਢਾ ਅਤੇ ਆਨੰਦ ਪਰਿਵਾਰ ਦੇ ਮੈਂਬਰ ਹੀ ਕਰ ਸਕਦੇ ਹਨ। ਇਸ ਪ੍ਰਸਾਦ ਦਾ ਸੇਵਨ ਪਰਿਵਾਰ ਵਿਚ ਜਨਮੀ ਬੇਟੀ ਤਾਂ ਕਰ ਸਕਦੀ ਹੈ ਪਰ ਜਵਾਈ ਅਤੇ ਉਸਦੇ ਬੱਚਿਆਂ ਲਈ ਇਹ ਪ੍ਰਤਿਬੰਧਿਤ ਹੈ। ਬਾਬਾ ਸੋਢਲ ਨਾਲ ਜੁੜੀ ਆਸਥਾ ਮੁਤਾਬਕ ਮੇਲੇ ਵਾਲੇ ਦਿਨ ਜਿਥੇ ਸ਼ਰਧਾਲੂ ਤਲਾਅ ਵਿਚ ਜਾ ਕੇ ਨਾਗ ਦੇਵਤਾ ਦੇ ਰੂਪ ਵਿਚ ਬਾਬਾ ਸੋਢਲ ਦੀ ਮੂਰਤੀ ਦੇ ਦਰਸ਼ਨ ਕਰਦੇ ਹਨ, ਉਥੇ ਹਰੇਕ ਪੁੱਤਰ ਦੇ ਨਾਂ ਦੀ ਮਿੱਟੀ 14 ਵਾਰ ਕੱਢੀ ਜਾਂਦੀ ਹੈ। ਸ਼ਰਧਾਲੂ ਆਪਣੇ-ਆਪਣੇ ਘਰਾਂ ਵਿਚ ਪਵਿੱਤਰ ਖੇਤਰੀ ਬੀਜਦੇ ਹਨ, ਜੋ ਪਰਿਵਾਰਾਂ ਵਿਚ ਖੁਸ਼ਹਾਲੀ ਅਤੇ ਤਰੱਕੀ ਦਾ ਪ੍ਰਤੀਕ ਮੰਨੀ ਜਾਂਦੀ ਹੈ।

PunjabKesari

ਇਸ ਸਾਲ ਵੀ ਕੋਵਿਡ ਨਿਯਮਾਂ ਦੇ ਤਹਿਤ ਹੀ ਹੋਵੇਗਾ ਮੇਲਾ

ਇਤਿਹਾਸਕਾਰਾਂ ਦੀ ਗੱਲ ਮੰਨੀਏ ਤਾਂ ਬਾਬਾ ਸੋਢਲ ਦਾ ਇਹ ਸਥਾਨ ਲਗਭਗ 200 ਸਾਲ ਪੁਰਾਣਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਥੇ ਸ਼ਾਨਦਾਰ ਮੇਲਾ ਲਗਦਾ ਆ ਰਿਹਾ ਹੈ, ਜੋ ਹਰੇਕ ਸਾਲ ਪਹਿਲਾਂ ਤੋਂ ਵੀ ਜ਼ਿਆਦਾ ਵਿਸ਼ਾਲ ਰੂਪ ਧਾਰਣ ਕਰਦਾ ਜਾ ਰਿਹਾ ਹੈ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਇਹ ਮੇਲਾ ਸ਼ਾਨਦਾਰ ਰੂਪ ਨਾਲ ਆਯੋਜਿਤ ਨਹੀਂ ਹੋਇਆ। ਇਸ ਸਾਲ ਵੀ ਪ੍ਰਸ਼ਾਸਨ ਨੇ ਮੇਲੇ ਸਬੰਧੀ ਸ਼ਰਧਾਲੂਆਂ ਨੂੰ ਚੌਕਸੀ ਵਰਤਣ, ਮਾਸਕ ਪਹਿਣ ਕੇ ਆਉਣ ਅਤੇ ਪੈਕਡ ਲੰਗਰ ਹੀ ਵੰਡਣ ਦੇ ਨਿਰਦੇਸ਼ ਦਿੱਤੇ ਹਨ।

 

PunjabKesari

PunjabKesari

PunjabKesari


author

shivani attri

Content Editor

Related News