ਮਾਮਲਾ ਮਹਿਲਾ ਨਾਲ ਕੁੱਟਮਾਰ ਕਰਨ ਦਾ, ਮੁਲਜ਼ਮਾਂ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ

Saturday, Jun 15, 2019 - 04:37 PM (IST)

ਮਾਮਲਾ ਮਹਿਲਾ ਨਾਲ ਕੁੱਟਮਾਰ ਕਰਨ ਦਾ, ਮੁਲਜ਼ਮਾਂ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)—ਬੀਤੇ ਦਿਨ ਬੂੜਾ ਗੁੱਜਰਾਂ ਰੋਡ 'ਤੇ ਔਰਤ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ਨੂੰ ਅਦਾਲਤ ਨੇ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਇਨ੍ਹਾਂ 'ਚ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ ਅਤੇ ਇਨ੍ਹਾਂ ਮੁਲਜ਼ਮਾਂ ਤੋਂ 2 ਦਿਨ ਪੁੱਛਗਿਛ ਕੀਤੀ ਜਾਵੇਗੀ।

ਪੁਲਸ ਨੇ ਇਸ ਮਾਮਲੇ 'ਚ 6 ਮੁਲਜ਼ਮਾਂ ਰੂਪ ਲਾਲ ਪੁੱਤਰ ਸੋਹਨ ਲਾਲ ਕੌਮ ਠੇਹਾ, ਸੁਰੇਸ਼ ਚੌਧਰੀ ਪੁੱਤਰ ਸੋਹਨ ਲਾਲ, ਗੁੱਡੀ ਪਤਨੀ ਜੋਗੀ ਉਰਫ ਸੋਹਨ ਲਾਲ, ਸਨੀ ਚੌਧੀ ਪੁੱਤਰ ਜੋਗੀ ਉਰਫ ਸੋਹਨ ਲਾਲ, ਸੇਖੂ ਉਰਫ ਰਿਸੂਪੱਤਰ ਬਿੱਲਾ, ਜੈਬੋ ਉਰਫ ਸਲੀਮ ਪੁੱਤਰ ਲਛਮਾਂ ਸਿੰਘ ਆਦਿ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ ਰਾਕੇਸ਼ ਚੋਧਰੀ ਪੁੱਤਰ ਸੋਹਨ ਲਾਲ, ਹਸਨ ਪੁੱਤਰ ਸਨੀ, ਰੇਨੂੰ ਪਤਨੀ ਸਨੀ ਚੌਧਰੀ, ਜੋਤੀ ਪਤਨੀ ਰਕੇਸ਼ ਚੌਧਰੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। 

ਦੱਸ ਦੇਈਏ ਕਿ ਨੌਜਵਾਨਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ 'ਤੇ ਸਖਤ ਨੋਟਿਸ ਲਿਆ ਹੈ।


author

Shyna

Content Editor

Related News