ਗਿੱਦੜਬਾਹਾ ਵਿਖੇ ਆਏ ਦੋ ਹੋਰ ਕੋਰੋਨਾ ਪਾਜ਼ੇਟਿਵ

Thursday, Jun 25, 2020 - 11:08 AM (IST)

ਗਿੱਦੜਬਾਹਾ ਵਿਖੇ ਆਏ ਦੋ ਹੋਰ ਕੋਰੋਨਾ ਪਾਜ਼ੇਟਿਵ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿਖੇ ਦੋ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਇਸ ਨਾਲ ਜ਼ਿਲ੍ਹੇ ਵਿਚ ਅੱਜ ਆਏ ਪਾਜਟਿਵ ਕੇਸਾਂ ਦੀ ਗਿਣਤੀ 9 ਹੋ ਗਈ ਹੈ ।ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਐਕਟਿਵ ਕੇਸ 54 ਹੋ ਗਏ ਹਨ । ਕੁਲ ਕੋਰੋਨਾ ਕੇਸ 126 ਹੋ ਗਏ ਹਨ । ਐਕਟਿਵ ਕੇਸ ਹੁਣ 54 ਹੋ ਗਏ ਹਨ ।

ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਐਕਟਿਵ ਮਰੀਜ਼ 52 ਹੋ ਗਏ ਹਨ । ਕੁਲ ਕੋਰੋਨਾ ਕੇਸਾਂ ਦੀ ਗਿਣਤੀ 124 ਹੈ ਜਿਨ੍ਹਾਂ 'ਚੋਂ 72 ਠੀਕ ਹੋ ਕੇ ਘਰ ਜਾ ਚੁਕੇ ਹਨ। 52 ਐਕਟਿਵ ਕੇਸ ਹਨ। 7 ਨਵੇਂ ਆਏ ਪਾਜ਼ੇਟਿਵ ਕੇਸਾਂ 'ਚ 1 ਮਲੋਟ, 1 ਪਿੰਡ ਰੁਪਾਣਾ, 1 ਪਿੰਡ ਹਰੀਕੇ ਕਲਾਂ, 4 ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ।


author

Shyna

Content Editor

Related News