ਸ੍ਰੀ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੀਤੇ ਗਏ ਖ਼ਾਸ ਪ੍ਰਬੰਧ
Sunday, Jul 02, 2023 - 04:30 PM (IST)
ਅੰਮ੍ਰਿਤਸਰ- ਸ੍ਰੀ ਅਮਰਨਾਥ ਯਾਤਰਾ ਦਾ ਸ਼ੁਰੂ ਹੋ ਚੁੱਕੀ ਹੈ। ਸ਼ਨੀਵਾਰ ਨੂੰ ਯਾਤਰਾ ਦਾ ਪਹਿਲਾ ਦਿਨ ਸੀ। ਅਮਰਨਾਥ ਦੀ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਦਾ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ ਦਿਨ ਲਗਭਗ 16,000 ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪੁੱਜੇ, ਜਿਨ੍ਹਾਂ 'ਚੋਂ 655 ਦੇ ਕਰੀਬ ਅੰਮ੍ਰਿਤਸਰ ਤੋਂ ਸਨ। ਜਿਨ੍ਹਾਂ ਦੀ ਸੇਵਾ ਲਈ ਲੰਗਰ ਸੁਸਾਇਟੀਆਂ ਵੱਲੋਂ ਇਸ ਵਾਰ ਸੋਫੇ-ਟੇਬਲ ਅਤੇ ਕੁਰਸੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੱਥੇ ਪਹਿਲਾਂ ਕਦੇ ਸੋਫ਼ਿਆਂ ਅਤੇ ਮੇਜ਼ਾਂ ਦਾ ਪ੍ਰਬੰਧ ਨਹੀਂ ਸੀ ਕੀਤਾ ਗਿਆ। ਭੰਡਾਰੇ ਵਿੱਚ ਸਵੇਰ ਤੋਂ ਰਾਤ ਤੱਕ ਪੌਸ਼ਟਿਕ ਅਤੇ ਮੋਟੇ ਅਨਾਜ ਵਰਤਾਏ ਜਾ ਰਹੇ ਹਨ, ਤਾਂ ਜੋ ਯਾਤਰੀਆਂ ਦੇ ਸਰੀਰ ਵਿੱਚ ਤਾਕਤ ਬਣੀ ਰਹੇ। ਬਹੁਤ ਸਾਰੇ ਸ਼ਿਵ ਭਗਤ ਖੱਚਰਾਂ ਅਤੇ ਘੋੜਿਆਂ 'ਤੇ ਅਤੇ ਕੁਝ ਪੈਦਲ ਹੀ ਬਾਬਾ ਦੇ ਦਰਸ਼ਨਾਂ ਲਈ ਪਹੁੰਚੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨਾਂ ਨੇ ਚਲਾਈਆਂ ਗੋਲੀਆਂ ਤੇ ਬੋਤਲਾਂ, ਲਹੂ ਲੁਹਾਣ ਕਰ ਦਿੱਤੀ ਔਰਤ
ਇਸ ਵਾਰ ਭੰਡਾਰੇ 'ਚ ਵੀ ਤਬਦੀਲੀ ਕੀਤੀ ਗਈ ਹੈ। ਸ੍ਰੀ ਅਮਰਨਾਥ ਸੇਵਾ ਮੰਡਲ ਦੇ ਮੁਖੀ ਸੁਰੇਸ਼ ਸਹਿਗਲ ਜੋ ਕਿ ਬਾਲਟਾਲ 'ਚ 20 ਸਾਲਾਂ ਤੋਂ ਵੱਧ ਸਮੇਂ ਤੋਂ ਭੰਡਾਰੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਭੰਡਾਰੇ ਵਿੱਚ ਪੌਸ਼ਟਿਕ ਅਤੇ ਮੋਟਾ ਅਨਾਜ ਸ਼ਾਮਲ ਹਨ। ਤਿੰਨੋਂ ਸਮੇਂ ਭੰਡਾਰੇ 'ਚ ਦਲੀਆ, ਕਾਲੇ ਛੋਲੇ, ਦਹੀਂ, ਪਰਾਂਠੇ, ਹਲਵਾ, ਲੱਸੀ, ਬਰੈੱਡ ਪਕੌੜੇ, ਚਾਹ-ਕੌਫੀ, ਬੇਸਨ ਦੀ ਰੋਟੀ, ਸਲਾਦ, ਬਾਜਰੇ ਦੀ ਰੋਟੀ, ਦਾਲ, ਚਾਵਲ, ਕਰੀ, ਪਨੀਰ, ਕੇਸਰ ਬਦਾਮ ਦਾ ਦੁੱਧ, ਰਾਜਮਾਹ ਅਤੇ ਮੋਟਾ ਅਨਾਜ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਮਾਲ ਰੋਡ 'ਤੇ ਵਾਪਰਿਆ ਵੱਡਾ ਹਾਦਸਾ, 7 ਦੇ ਕਰੀਬ ਮਜ਼ਦੂਰ ਆਏ ਮਲਬੇ ਹੇਠਾਂ
ਸੁਰੇਸ਼ ਸਹਿਗਲ ਅਨੁਸਾਰ ਪੰਜਾਬ ਭਰ ਤੋਂ ਕਰੀਬ 32 ਹਜ਼ਾਰ ਸ਼ਿਵ ਭਗਤ ਬਾਬਾ ਦੇ ਦਰਸ਼ਨਾਂ ਲਈ ਰਵਾਨਾ ਹੋ ਚੁੱਕੇ ਹਨ। ਪਹਿਲੇ ਦਿਨ ਲਗਭਗ 16,000 ਸ਼ਿਵ ਭਗਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਹੈਲੀਕਾਪਟਰਾਂ ਨਾਲ ਬਾਲਟਾਲ, ਚੰਦਨਬਾੜੀ ਪਹੁੰਚੇ। ਬਾਲਟਾਲ ਤੋਂ ਬਾਬਾ ਦੀ ਗੁਫਾ ਤੱਕ ਪਹੁੰਚਣ ਲਈ 5 ਘੰਟੇ ਅਤੇ ਚੰਦਨਵਾੜੀ ਤੋਂ ਇੱਕ ਦਿਨ ਦਾ ਸਮਾਂ ਲੱਗਦਾ ਹੈ। 12,000 ਬਾਲਟਾਲ ਰਾਹੀਂ, 4,000 ਹੈਲੀਕਾਪਟਰ ਰਾਹੀਂ ਅਤੇ 8,000 ਸ਼ਿਵ ਭਗਤ ਚੰਦਨਬਾੜੀ ਤੋਂ ਗੁਫਾ ਵੱਲ ਜਾ ਰਹੇ ਰਾਸਤੇ 'ਚ ਸਨ। ਸ਼ਿਵ ਭਗਤਾਂ ਨੇ ਇਸ ਵਾਰ ਸੰਗਮਰਮਰ ਦੀ ਨੰਦੀ ਚੜ੍ਹਾਈ ਹੈ।
ਇਹ ਵੀ ਪੜ੍ਹੋ- ਪਤਨੀ ਦੀ ਮਾੜੀ ਕਰਤੂਤ ਨਾ ਸਹਾਰ ਸਕਿਆ ਪਤੀ, ਦੁਖੀ ਹੋਏ ਨੇ ਚੁੱਕਿਆ ਖੌਫ਼ਨਾਕ ਕਦਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।