ਅੰਮ੍ਰਿਤਸਰ ''ਚ ਬਜ਼ੁਰਗ ''ਤੇ ਚੱਲੀਆਂ ਗੋਲ਼ੀਆਂ, CCTV ''ਚ ਕੈਦ ਹੋਇਆ ਪੂਰਾ ਵਾਕਿਆ

Friday, Jul 21, 2023 - 06:30 PM (IST)

ਅੰਮ੍ਰਿਤਸਰ ''ਚ ਬਜ਼ੁਰਗ ''ਤੇ ਚੱਲੀਆਂ ਗੋਲ਼ੀਆਂ, CCTV ''ਚ ਕੈਦ ਹੋਇਆ ਪੂਰਾ ਵਾਕਿਆ

ਅੰਮ੍ਰਿਤਸਰ- ਅੰਮ੍ਰਿਤਸਰ 'ਚ ਦੇਰ ਰਾਤ ਡੇਮਗੱਜ ਇਲਾਕੇ 'ਚ ਨੌਜਵਾਨਾਂ ਵੱਲੋਂ ਬਜ਼ੁਰਗ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀਆਂ ਤਸਵੀਰਾਂ ਤਸਵੀਰਾਂ CCTV 'ਚ ਕੈਦ ਹੋ ਗਈਆਂ ਹਨ ਅਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਕ ਨੌਜਵਾਨ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਦੋ ਨੰਬਰ ਦੀ ਸ਼ਰਾਬ ਵਿੱਚ ਵੇਚੀ ਜਾ ਰਹੀ ਹੈ, ਜਿਸ ਨੂੰ ਰੋਕਣ 'ਤੇ ਨੌਜਵਾਨਾਂ ਨੇ ਆ ਕੇ ਘਰ ਆ ਕੇ ਬਜ਼ੁਰਗ 'ਤੇ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੀ ਮੌਕੇ 'ਤੇ ਹੋਈ ਮੌਤ

ਇਸ ਦੌਰਾਨ ਬਜ਼ੁਰਗ ਦੇ ਪੁੱਤਰ ਦਾ ਕਹਿਣਾ ਹੈ ਕਿ ਤਿੰਨ ਵਿਅਕਤੀਆਂ ਵੱਲੋਂ  ਸਾਗਰ ਦਾਨਿਸ਼, ਕਵਲ ਤੇ ਹੋਰ ਵਿਅਕਤੀਆਂ ਵੱਲੋਂ ਦੋ ਨੰਬਰ ਦੀ ਸ਼ਰਾਬ ਵੇਚੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀ ਰਾਤ 11 ਵਜੇ ਦੇ ਕਰੀਬ ਘਰ ਅੰਦਰ ਦਾਖ਼ਲ ਹੋਏ ਅਤੇ ਕੁਝ ਵਿਅਕਤੀ ਘਰ ਦੇ ਬਾਹਰ ਖੜ੍ਹੇ ਸਨ। ਜਦ ਮੇਰੇ ਪਿਤਾ ਬਾਹਰ ਆਏ ਤਾਂ ਉਨ੍ਹਾਂ ਨੂੰ ਕਹਿਣ ਲੱਗੇ ਹਰਮਨ ਨੂੰ ਮਿਲਣਾ ਹੈ, ਤਾਂ ਇਹ ਕਹਿੰਦੇ ਸਾਰ ਇਕ ਵਿਅਕਤੀ ਨੇ ਮੇਰੇ ਪਿਤਾ 'ਤੇ ਫਾਇਰ ਕਰ ਦਿੱਤਾ ਜੋ ਉਨ੍ਹਾਂ ਦੇ ਢਿੱਡ 'ਚ ਲੱਗ ਗਿਆ ਅਤੇ ਹੋਰ ਵੀ ਕਈ ਹਵਾਈ ਫ਼ਾਇਰ ਕੀਤੇ ਗਏ।

PunjabKesari

ਇਹ ਵੀ ਪੜ੍ਹੋ- ਖੰਨਾ 'ਚ ਕੁੱਤੇ ਨੇ ਬਚਾਈ ਨਗਰ ਕੌਂਸਲ ਦੇ ਪ੍ਰਧਾਨ ਦੀ ਜਾਨ, ਗੱਡੀ ਅਤੇ ਘਰ 'ਚੋਂ ਨਿਕਲੇ 5 ਸੱਪ

ਬਜ਼ੁਰਗ ਦੇ ਪੁੱਤਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਬੀਤੇ ਦਿਨਾਂ ਤੋਂ ਫੋਨ ਕਰਕੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ । ਉਕਤ ਵਿਅਕਤੀਆਂ ਦਾ ਕਹਿਣਾ ਸੀ ਕਿ ਸਾਡੀ ਸ਼ਰਾਬ ਫੜਣੀ ਬੰਦ ਕਰ ਦਿਓ ਨਹੀਂ ਤਾਂ ਜਾਨੋਂ ਮਾਰ ਦਵਾਂਗੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਪਹਿਲਾਂ ਵੀ ਕੇਸ ਦਰਜ ਕੀਤੇ ਗਏ ਹਨ। ਇਸ ਮਾਮਲੇ 'ਤੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ  ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- 'ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ'

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News