ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਮੋਬਾਇਲ ਸ਼ੋਅਰੂਮ ਖੁੱਲ੍ਹਦੇ ਸਾਰ ਹੀ ਚਲਾ ''ਤੀਆਂ ਤਾਬੜਤੋੜ ਗੋਲ਼ੀਆਂ

Monday, Oct 07, 2024 - 07:01 PM (IST)

ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਮੋਬਾਇਲ ਸ਼ੋਅਰੂਮ ਖੁੱਲ੍ਹਦੇ ਸਾਰ ਹੀ ਚਲਾ ''ਤੀਆਂ ਤਾਬੜਤੋੜ ਗੋਲ਼ੀਆਂ

ਕਪੂਰਥਲਾ (ਵਿਪਨ)- ਕਪੂਰਥਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਰੋਡ ਸਥਿਤ ਐੱਮ. ਆਈ. ਸੀ. ਮੋਬਾਇਲ ਸ਼ੋਅਰੂਮ 'ਤੇ ਸੋਮਵਾਰ ਨੂੰ ਬਾਈਕ ਸਵਾਰ ਨੌਜਵਾਨਾਂ ਨੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਹਮਲੇ ਵਿਚ ਸ਼ੋਅਰੂਮ ਮਾਲਕ ਵਾਲ-ਵਾਲ ਬਚ ਗਏ ਹਨ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਘਰ 'ਚ ਗੂੰਜੇ ਵੈਣ, ਸੜਕ ਹਾਦਸੇ 'ਚ ਭੈਣ-ਭਰਾ ਦੀ ਮੌਤ, ਦੋਹਾਂ ਦਾ ਰੱਖਿਆ ਸੀ ਵਿਆਹ

ਸ਼ੋਅਰੂਮ ਮਾਲਕ ਨਰੇਸ਼ ਮਲਹੋਤਰਾ ਨੇ ਦੱਸਿਆ ਕਿ ਸਵੇਰੇ 10 ਵਜੇ ਬਾਈਕ 'ਤੇ ਸਵਾਰ ਹੋ ਕੇ ਦੋ ਨੌਜਵਾਨ ਆਏ। ਅਜੇ ਸ਼ੋਅਰੂਮ ਖੋਲ੍ਹਿਆ ਹੀ ਸੀ ਕਿ ਦੋਵਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ੋਅਰੂਮ ਦੇ ਸਾਰੇ ਸ਼ੀਸ਼ੇ ਟੁੱਟ ਗਏ ਹਨ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।  ਕਰੀਬ 10 ਰਾਊਂਡ ਫਾਇਰ ਕੀਤੇ ਗਏ ਹਨ। 

PunjabKesari

ਜਾਂਚ ਦੌਰਾਨ ਮੁਲਜ਼ਮਾਂ ਵੱਲੋਂ ਚਲਾਈਆਂ ਗਈਆਂ ਗੋਲ਼ੀਆਂ ਦੇ ਖੋਲ੍ਹ ਵੀ ਪੁਲਸ ਨੇ ਬਰਾਮਦ ਕਰ ਲਏ ਹਨ। ਮਾਣ ਵਾਲੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਸ਼ੋਅਰੂਮ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਰਿਹਾਇਸ਼ ਵੀ ਉਕਤ ਘਟਨਾ ਵਾਲੀ ਥਾਂ ਦੇ ਨੇੜੇ ਹੀ ਹੈ। ਅਜਿਹੇ 'ਚ ਦੋਸ਼ੀਆਂ ਵੱਲੋਂ ਇਸ ਵਾਰਦਾਤ ਨੂੰ ਬੇਖ਼ੌਫ਼ ਹੋ ਕੇ ਅੰਜਾਮ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, 2 ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News