ਵਿਆਹ ਸਮਾਗਮ 'ਚ ਔਰਤਾਂ ਨਾਲ ਡਾਂਸ ਕਰਨ ਤੋਂ ਰੋਕਣ ’ਤੇ ਪਿਆ ਬਖੇੜਾ, ਪੈੱਗ ਲਾ ਕੇ ਕੀਤਾ ਘਟੀਆ ਕਾਰਾ
02/27/2023 5:52:21 PM

ਅੰਮ੍ਰਿਤਸਰ (ਅਰੁਣ) : ਨਿਊ ਮਾਡਲ ਟਾਊਨ ਛੇਹਰਟਾ ਸਥਿਤ ਇਕ ਵਿਆਹ ਸਮਾਰੋਹ ’ਚ ਚੱਲ ਰਹੇ ਔਰਤਾਂ ਦੇ ਡਾਂਸ ਦੌਰਾਨ ਬਿਨ ਬੁਲਾਏ ਕੁਝ ਮਹਿਮਾਨਾਂ ਨੂੰ ਰੋਕਣ ’ਤੇ ਤਹਿਸ਼ ਵਿਚ ਆਏ ਨੌਜਵਾਨਾਂ ਵੱਲੋਂ ਇੱਟਾਂ-ਰੋੜੇ ਤੇ ਬੋਤਲਾਂ ਚਲਾਉਂਦੇ ਧੱਕੇਸ਼ਾਹੀ ਦਾ ਨੰਗਾ ਨਾਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੋਲ਼ੀਆਂ ਵੀ ਚਲਾਈਆਂ ਗਈਆਂ।
ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ
ਜਾਣਕਾਰੀ ਦਿੰਦਿਆ ਬਲਕਾਰ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਬਖਸੀਸ਼ ਸਿੰਘ ਦੇ ਮੁੰਡੇ ਦੀਪਕ ਸਿੰਘ ਦੇ ਵਿਆਹ ਸਮਾਗਮ ਦੌਰਾਨ ਇਕ ਦਿਨ ਪਹਿਲਾਂ ਸ਼ਗਨ ਸਮਾਰੋਹ ਵਿਚ ਉਨ੍ਹਾਂ ਵੱਲੋਂ ਨੰਬਰਦਾਰ ਰਾਜ ਕੁਮਾਰ ਨੂੰ ਬੁਲਾਇਆ ਗਿਆ ਸੀ ਜਿੱਥੇ ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਪਿਆ। ਬੀਤੇ ਦਿਨ ਜਦੋਂ ਪ੍ਰੋਗਰਾਮ ਦੇ ਦੌਰਾਨ ਔਰਤਾਂ ਡਾਂਸ ਕਰ ਰਹੀਆਂ ਸਨ ਤਾਂ ਉਥੇ ਮੌਜੂਦ ਗੁਰਸੇਵਕ ਸਿੰਘ ਪਿੰਕਾ ਵੱਲੋਂ ਔਰਤਾਂ ਦੇ ਡਾਂਸ ਵਿਚ ਦਖਲ-ਅੰਦਾਜ਼ੀ ਕੀਤੀ ਜਾ ਰਹੀ ਸੀ, ਜਿਸ ਨੂੰ ਰੋਕਣ ’ਤੇ ਕੁਝ ਹੀ ਦੇਰ ਮਗਰੋਂ ਉਹ ਆਪਣੇ ਮੁੰਡਿਆਂ ਅਤੇ ਹੋਰ ਸਾਥੀਆਂ ਸਮੇਤ ਆਇਆ ਅਤੇ ਇੱਟਾਂ-ਰੋੜੇ ਤੇ ਬੋਤਲਾਂ ਚਲਾ ਕੇ ਕਾਰਾਂ ਦੀ ਭੰਨ-ਤੋੜ ਕਰਨ ਲੱਗ ਗਏ ਅਤੇ ਗੋਲ਼ੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸ਼ੁਰੂ ਕਰ ਦਿੱਤਾ।ਵਿਆਹ ਵਾਲੇ ਮੁੰਡੇ ਦੀ ਭੂਆ ਨੇ ਦੱਸਿਆ ਕਿ ਸਮਾਗਮ 'ਚ ਬਿਨ ਬੁਲਾਏ ਵਿਅਕਤੀਆਂ ਨੇ ਬਖੇੜਾ ਖੜਾ ਕੀਤਾ ਅਤੇ ਪੈੱਗ ਲਾ ਕੇ ਗੋਲ਼ੀਆਂ ਚਲਾਈਆਂ ਗਈਆਂ।
ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ
ਮੌਕੇ 'ਤੇ ਪੁੱਜੇ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਧੱਕੇਸ਼ਾਹੀ ਕਰਨ ਵਾਲੇ ਮੁਲਜ਼ਮ ਗੁਰਸੇਵਕ ਸਿੰਘ ਪਿੰਕਾ, ਉਸ ਦੇ ਦੋ ਮੁੰਡਿਆਂ, ਮਨਦੀਪ ਸਿੰਘ ਟੀਟੂ, ਨੰਬਰਦਾਰ ਰਾਜ ਕੁਮਾਰ ਤੇ ਉਸ ਦੇ ਦੋ ਮੁੰਡਿਆਂ ਸਮੇਤ 7 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਲਦ ਹੀ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਦਰਮਿਆਨ ਸੀ. ਬੀ. ਐੱਸ. ਈ. ਦਾ ਸਕੂਲਾਂ ਨੂੰ ਨਵਾਂ ਫ਼ਰਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ