ਵੱਡੀ ਖ਼ਬਰ: ਕੁੜੀ ''ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ

Thursday, Jul 20, 2023 - 07:01 PM (IST)

ਵੱਡੀ ਖ਼ਬਰ: ਕੁੜੀ ''ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ

ਚੱਬੇਵਾਲ (ਗੁਰਮੀਤ) : ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਜੰਡੋਲੀ ਵਿਖੇ ਬੀਤੀ ਰਾਤ ਕਰੀਬ 9 ਵਜੇ ਇਕ ਨੌਜਵਾਨ ਨੇ ਘਰ ਆ ਕੇ ਪਿਓ-ਪੁੱਤ ਦੀ ਕੁੱਟਮਾਰ ਕੀਤੀ ਤੇ ਬਾਅਦ ਵਿਚ ਉਨ੍ਹਾਂ ’ਤੇ ਗੋਲ਼ੀ ਚਲਾ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ : ਬੁਲੇਟ ਚਾਲਕ ਹੋ ਜਾਣ ਸਾਵਧਾਨ, 10 ਹਜ਼ਾਰ 'ਚ ਪਵੇਗੀ ਇਹ ਗ਼ਲਤੀ ਤੇ ਇੰਪਾਊਂਡ ਹੋਵੇਗਾ ਮੋਟਰਸਾਈਕਲ

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਰਨੈਲ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਜੰਡੋਲੀ ਥਾਣਾ ਚੱਬੇਵਾਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8.15 ਵਜੇ ਗੁਰਜਿੰਦਰ ਸਿੰਘ ਉਰਫ ਸੰਨੀ ਪੁੱਤਰ ਮਹਿੰਦਰ ਸਿੰਘ ਵਾਸੀ ਜੱਸੋਵਾਲ ਥਾਣਾ ਮਾਹਿਲਪੁਰ ਉਸ ਦੇ ਘਰ ਇਕ ਮੋਟਰਸਾਈਕਲ ’ਤੇ ਆਇਆ। ਉਸਨੇ ਉਸ ਦੀ ਕੁੜੀ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾੜੀ ਨੀਅਤ ਨਾਲ ਉਸ ਨੂੰ ਹਵੇਲੀ ਵੱਲ ਲੈ ਗਿਆ। ਇਸੇ ਦੌਰਾਨ ਉਸ ਦੇ ਪਰਿਵਾਰ ਵਾਲਿਆਂ ਨੇ ਕੁੜੀ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਸੰਨੀ ਨੇ ਉਸ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ’ਚ ਪਏ ਵੈਣ, ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਲਾੜੀ ਦੀਆਂ ਉੱਜੜੀਆਂ ਖ਼ੁਸ਼ੀਆਂ

ਜਦੋਂ ਉਸ ਦੇ ਮੁੰਡੇ ਕੁਲਵਿੰਦਰ ਸਿੰਘ ਉਰਫ ਬਿੱਲਾ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਜਿੰਦਰ ਸਿੰਘ ਸੰਨੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਹ ਭੱਜ ਗਿਆ। ਉਸ ਨੇ ਮੌਕੇ ’ਤੇ ਪੰਜ ਗੋਲ਼ੀਆਂ ਚਲਾਈਆਂ, ਜਿਨ੍ਹਾਂ ਵਿਚੋਂ ਦੋ ਗੋਲ਼ੀਆਂ ਕੁਲਵਿੰਦਰ ਸਿੰਘ ਬਿੱਲਾ ਨੂੰ ਲੱਗੀਆਂ ਅਤੇ ਇਕ ਗੋਲ਼ੀ ਉਸ ਨੂੰ ਲੱਗੀ।

ਇਹ ਵੀ ਪੜ੍ਹੋ :  ਸਲਾਮ ! ਪੁਲਸ ਮੁਲਾਜ਼ਮ ਨੇ ਪੱਗ ਨਾਲ ਬਚਾਈ ਭਾਖੜਾ ਨਹਿਰ 'ਚ ਰੁੜ੍ਹੇ ਜਾਂਦੇ ਨੌਜਵਾਨ ਦੀ ਜਾਨ

ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਥਾਣਾ ਚੱਬੇਵਾਲ ਦੀ ਪੁਲਸ ਨੇ ਗੁਰਜਿੰਦਰ ਸਿੰਘ ਉਰਫ ਸੰਨੀ ਪੁੱਤਰ ਮਹਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਚੱਬੇਵਾਲ ਦੇ ਜਸਵੀਰ ਸਿੰਘ ਨੇ ਦੱਸਿਆ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਪਿੰਡ ਜੰਡੋਲੀ ਵਿਖੇ ਗੁਰਜਿੰਦਰ ਸਿੰਘ ਉਰਫ ਸੰਨੀ ਪਿਛਲੇ ਕਾਫ਼ੀ ਸਮੇਂ ਤੋਂ ਕਰਨੈਲ ਸਿੰਘ ਦੇ ਘਰ ਆ ਰਿਹਾ ਸੀ। ਕਈ ਵਾਰ ਉਹ ਆਪਸ ਵਿਚ ਝਗੜਾ ਵੀ ਕਰਦੇ ਸਨ। ਜੰਡੋਲੀ ਦੇ ਪੰਚਾਇਤ ਮੈਂਬਰਾਂ ਨੇ ਦੱਸਿਆਂ ਕਿ ਕਰੀਬ 6 ਮਹੀਨੇ ਪਹਿਲਾਂ ਵੀ ਕਰਨੈਲ ਸਿੰਘ ਵੱਲੋਂ ਗੁਰਜਿੰਦਰ ਸਿੰਘ ਉਰਫ ਸੰਨੀ ਖ਼ਿਲਾਫ਼ ਥਾਣਾ ਚੱਬੇਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਸਬੰਧੀ ਪਤਵੰਤੇ ਸੱਜਣਾਂ ਨੇ ਉਸ ਨੂੰ ਸਮਝਾਇਆ ਸੀ ਕਿ ਗੁਰਜਿੰਦਰ ਸਿੰਘ ਹੁਣ ਪਿੰਡ ਜੰਡੋਲੀ ਕਰਨੈਲ ਸਿੰਘ ਦੇ ਘਰ ਨਹੀਂ ਆਵੇਗਾ ਪਰ ਬੀਤੀ ਰਾਤ ਉਸ ਨੇ ਕਰਨੈਲ ਸਿੰਘ ਦੇ ਘਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News