ਫਗਵਾੜਾ 'ਚ ਅੱਧੀ ਰਾਤ ਫਾਇਰਿੰਗ! ਘਰ 'ਤੇ ਚੱਲੀਆਂ ਗੋਲ਼ੀਆਂ

Monday, Sep 14, 2026 - 01:16 PM (IST)

ਫਗਵਾੜਾ 'ਚ ਅੱਧੀ ਰਾਤ ਫਾਇਰਿੰਗ! ਘਰ 'ਤੇ ਚੱਲੀਆਂ ਗੋਲ਼ੀਆਂ

ਫਗਵਾੜਾ (ਸੋਨੂੰ)- ਫਗਵਾੜਾ ਦੀ ਨੰਗਲ ਕਾਲੋਨੀ 'ਚ ਦੇਰ ਰਾਤ ਗੋਲ਼ੀਬਾਰੀ ਦੀ ਘਟਨਾ ਵਾਪਰੀ, ਜਿਸ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਜਾਣਕਾਰੀ ਮੁਤਾਬਕ ਦੇਰ ਰਾਤ ਕੁਝ ਹਥਿਆਰਬੰਦ ਨੌਜਵਾਨਾਂ ਨੇ ਇਕ ਘਰ ਦੇ ਬਾਹਰ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਅਤੇ ਘਰ ਦਾ ਗੇਟ ਭੰਨ ਦਿੱਤਾ।  ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ ਇਲਾਕਾ ਵਾਸੀ ਘਰਾਂ 'ਚੋਂ ਬਾਹਰ ਆ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਮੌਕੇ ਤੋਂ 3 ਗੋਲ਼ੀਆਂ ਦੇ ਖੋਲ ਅਤੇ 1 ਜ਼ਿੰਦਾ ਰੌਂਦ ਬਰਾਮਦ ਕੀਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ 'ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ।

PunjabKesari

ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ

ਹੁਣ ਫਿਰ ਉਸ ਨੂੰ ਡਰਾਉਣ-ਧਮਕਾਉਣ ਲਈ ਘਰ 'ਤੇ ਫਾਇਰਿੰਗ ਕੀਤੀ ਗਈ ਹੈ। ਪੁਲਸ ਨੇ ਨਾਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਲਈ ਹੈ, ਜਿਸ 'ਚ ਸਾਰੀ ਵਾਰਦਾਤ ਕੈਦ ਹੋਈ ਹੈ। ਪੁਲਸ ਵੱਲੋਂ ਫੁਟੇਜ ਦੇ ਆਧਾਰ 'ਤੇ ਸ਼ਰਾਰਤੀ ਨੌਜਵਾਨਾਂ ਦੀ ਪਛਾਣ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ- ਬਾਰਡਰ 'ਤੇ ਪੰਜਾਬ ਪੁਲਸ ਨੇ ਵਧਾ 'ਤੀ ਸੁਰੱਖਿਆ! ਨਵੇਂ ‘ਡਰੋਨ ਡਿਟੈਕਸ਼ਨ ਪਲੇਟਫਾਰਮ’ ਕੀਤੇ ਤਾਇਨਾਤ

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News