ਸ਼ਰੇਆਮ ਚੱਲੀਆਂ ਗੋਲੀਆਂ, ਤਲਵਾਰਾਂ ਚੁੱਕ ਇਕ-ਦੂਜੇ ਦੇ ਪਿੱਛੇ ਭੱਜਦੇ ਰਹੇ ਨੌਜਵਾਨ, ਸਹਿਮ ਗਏ ਲੋਕ

Wednesday, Sep 14, 2022 - 05:25 AM (IST)

ਸ਼ਰੇਆਮ ਚੱਲੀਆਂ ਗੋਲੀਆਂ, ਤਲਵਾਰਾਂ ਚੁੱਕ ਇਕ-ਦੂਜੇ ਦੇ ਪਿੱਛੇ ਭੱਜਦੇ ਰਹੇ ਨੌਜਵਾਨ, ਸਹਿਮ ਗਏ ਲੋਕ

ਅੰਮ੍ਰਿਤਸਰ ( ਗੁਰਪ੍ਰੀਤ, ਸੰਜੀਵ) : ਥਾਣਾ ਮੋਹਕਮਪੁਰਾ ਦੇ ਜੌਡ਼ਾ ਫਾਟਕ ਖੇਤਰ 'ਚ ਮਾਮੂਲੀ ਤਕਰਾਰ ਨੂੰ ਲੈ ਕੇ ਤਾਬਡ਼ਤੋੜ ਗੋਲੀਆਂ ਚੱਲੀਆਂ, ਜਿਸ ਵਿਚ ਸ਼ਿਵਾ ਵਾਸੀ ਜੌਡ਼ਾ ਫਾਟਕ ਗੋਲੀਆਂ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ 7 ਖੋਲ੍ਹ ਬਰਾਮਦ ਕੀਤੇ। ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਨੌਜਵਾਨ ਸ਼ਰੇਆਮ ਹੱਥਾਂ 'ਚ ਪਿਸਤੌਲ ਲੈ ਕੇ ਫਾਇਰਿੰਗ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਫਿਲਹਾਲ ਪੁਲਸ ਨੇ ਮੋਹਿਤ ਮਹਾਜਨ ਵਾਸੀ ਜੌਡ਼ਾ ਫਾਟਕ ਤੇ ਉਸ ਦੇ 10 ਸਾਥੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਹਸਪਤਾਲ 'ਚ ਨੌਜਵਾਨ ਦੀ ਮੌਤ, ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਪਰਿਵਾਰ ਨੇ ਹਾਈਵੇ ਕੀਤਾ ਜਾਮ

ਕੀ ਸੀ ਮਾਮਲਾ: ਬਲਵਿੰਦਰ ਸਿੰਘ ਵਾਸੀ ਜੌਡ਼ਾ ਫਾਟਕ ਨੇ ਦੱਸਿਆ ਕਿ ਉਹ ਜਨਮ ਦਿਨ ਮਨਾ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਮੁਲਜ਼ਮ ਮੋਹਿਤ ਮਹਾਜਨ ਦੇ ਮੋਟਰਸਾਈਕਲ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ। ਮੋਹਿਤ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਗੱਲ ਨੂੰ ਲੈ ਕੇ ਝਗਡ਼ਾ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦਖਲ ਦਿੱਤਾ ਅਤੇ ਉਹ ਘਰ ਆ ਗਿਆ, ਜਿਸ ਤੋਂ ਬਾਅਦ ਮੋਹਿਤ ਆਪਣੇ ਦਰਜਨ ਭਰ ਸਾਥੀਆਂ ਨਾਲ ਉਸ ਦੇ ਘਰ ਦੇ ਬਾਹਰ ਆ ਗਿਆ ਤੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਦੇ ਹੱਥਾਂ ਵਿਚ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ, ਗੋਲੀ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਥਾਣਾ ਮੋਹਕਮਪੁਰਾ ਦੇ ਇੰਚਾਰਜ ਸਮਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਹਮਲਾਵਰ ਮੋਹਿਤ ਮਹਾਜਨ ਸਮੇਤ 10 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਲਗਾਤਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News