ਨਸ਼ਾ ਤਸਕਰਾਂ ਨੇ ਸ਼ਰੇਆਮ ਚਲਾਈਆਂ 3 ਘਰਾਂ ''ਤੇ ਗੋਲੀਆਂ, ਇਕ ਜ਼ਖਮੀ
Wednesday, Aug 07, 2019 - 08:53 PM (IST)
ਲੰਬੀ (ਵੈਬ ਡੈਸਕ)-ਅੱਜ ਪਿੰਡ ਸ਼ਾਮ ਖੇੜਾ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਕੁਝ ਲੋਕਾਂ ਵੱਲੋਂ ਸ਼ਰੇਆਮ ਤਿੰਨ ਘਰਾਂ 'ਤੇ ਫਾਈਰਿੰਗ ਕਰਕੇ ਇਕ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਗਿਆ। ਸਹਿਮੇ ਹੋਏ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਏਸੇ ਹੀ ਪਿੰਡ ਦਾ ਇਕ ਨੌਜਵਾਨ ਸੱਤਪਾਲ ਸਿੰਘ ਸੱਤੀ ਜੋ ਕਿ ਨਸ਼ੇ ਦੀ ਤਸੱਕਰੀ ਕਰਦਾ ਹੈ, ਜਿਸ ਨੂੰ ਸ਼ੱਕ ਹੈ ਕੇ ਉਸ ਦੀ ਸ਼ਿਕਾਇਤ ਪੁਲਸ ਨੂੰ ਅਸੀਂ ਦਿੱਤੀ ਹੈ। ਜਿਸ ਦੇ ਚੱਲਦੇ ਉਸ ਵੱਲੋਂ ਆਪਣੇ ਕੁਝ ਸਾਥੀਆਂ ਸਮੇਤ ਅੱਜ ਤਿੰਨ ਘਰਾਂ 'ਚ ਮੌਜੂਦਾ ਸਰਪੰਚ ਪ੍ਰਤੀਮ ਸਿੰਘ, ਫੁਮਨ ਸਿੰਘ ਅਤੇ ਅਮਰ ਸਿੰਘ ਦੇ ਘਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਘਰ ਦੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਅਮਰ ਸਿੰਘ ਦੇ ਗੋਲੀ ਲੱਗ ਗਈ ਜਿਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮਲੌਟ ਵਿਖੇ ਦਾਖਲ ਕਰਵਾਇਆ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਉਕਤ ਨਸ਼ਾ ਤਸਕਰ ਕਿਸੇ ਵੇਲੇ ਵੀ ਉਨ੍ਹਾਂ ਦੇ ਪਰਿਵਾਰਾਂ ਦਾ ਨੁਕਸਾਨ ਕਰ ਸਕਦੇ ਹਨ। ਪੀੜਤ ਪਰਿਵਾਰਾਂ ਵੱਲੋਂ ਉਕਤ ਤਸਕਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਜਸਮੀਤ ਸਿੰਘ ਅਤੇ ਐੱਸ.ਪੀ. ਮਲੌਟ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਐੱਸ.ਪੀ. ਜਮਸੀਤ ਸਿੰਘ ਨੇ ਦੱਸਿਆ ਕਿ ਏਸੇ ਹੀ ਪਿੰਡ ਦਾ ਸੱਤਪਾਲ ਸਿੰਘ ਸੱਤੀ ਜਿਸ 'ਤੇ ਪਹਿਲਾ ਵੀ ਨਸ਼ਾ ਤਸੱਕਰੀ ਦੇ ਮਾਮਲਾ ਦਰਜ ਹਨ ਜਿਸ ਨੇ ਅੱਜ ਆਪਣੇ ਕੁਝ ਸਾਥਿਆਂ ਸਮੇਤ ਤਿੰਨ ਘਰਾਂ 'ਚ ਸ਼ਰੇਆਮ ਗੋਲੀਆਂ ਚਲਾਈਆਂ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।