ਰੂਸ-ਯੂਕ੍ਰੇਨ ਜੰਗ ਕਾਰਨ ਦਵਾਈਆਂ ''ਚ ਵਰਤੀ ਜਾਣ ਵਾਲੀ Povidone-Iodine ਦੀ ਆਈ ਕਮੀ

Tuesday, May 23, 2023 - 04:23 PM (IST)

ਚੰਡੀਗੜ੍ਹ : ਛੋਟੇ-ਮੋਟੇ ਕੰਮ ਅਤੇ ਸਰਜਰੀ ਆਦਿ 'ਚ ਵਰਤੀ ਜਾਣ ਵਾਲੀ ਦਵਾਈ ਪੋਵੀਡੋਨ-ਆਇਓਡੀਨ ਦੇ ਕੱਚੇ ਸਾਮਾਨ ਦੀ ਘਾਟ ਹੋਣ ਕਾਰਨ ਇਸਦਾ ਭਾਅ ਲਗਭਗ ਢਾਈ ਗੁਣਾ ਵੱਧ ਗਿਆ ਹੈ। ਹੈਰਾਨੀਜਨਕ ਗੱਲ ਹੈ ਕਿ ਇਸ ਦਵਾਈ ਦਾ ਭਾਅ ਰੂਸ-ਯੂਕ੍ਰੇਨ ਜੰਗ ਦੇ ਚੱਲਦਿਆਂ ਵਧਿਆ ਹੈ। ਜਾਣਕਾਰਾਂ ਮੁਤਾਬਕ ਇਸ ਦੀ ਵਜ੍ਹਾ ਯੂਕ੍ਰੇਨ ਅਤੇ ਰੂਸ ਜੰਗ ਦੌਰਾਨ ਜੋ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਬਚਣ ਲਈ ਉੱਥੇ ਦੇ ਲੋਕ ਮਿਜ਼ਾਈਲ ਦੀ ਰੇਂਜ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਆਪਣੇ ਸਰੀਰ 'ਤੇ ਆਈਓਡੀਨ ਲਗਾਤਾਰ ਰੱਖ ਰਹੇ ਹਨ। 

ਇਹ ਵੀ ਪੜ੍ਹੋ- ਬਰਨਾਲਾ ’ਚ ਦੋਹਰਾ ਕਤਲ ਕਾਂਡ, ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪ੍ਰੇਮੀ-ਪ੍ਰੇਮਿਕਾ

ਇਸ ਸਬੰਧੀ ਕੱਚਾ ਸਾਮਾਨ ਸਪਲਾਈ ਕਰਨ ਵਾਲੇ ਨੇ ਦੱਸਿਆ ਕਿ ਪਹਿਲਾ ਪੋਵੀਡੋਨ-ਆਇਓਡੀਨ 700 ਤੋਂ 750 ਰੁਪਏ ਮਿਲ ਜਾਂਦੇ ਸੀ। ਹੁਣ ਉਹ 1800 ਤੋਂ 1900 ਰੁਪਏ ਤੱਕ ਪਹੁੰਚ ਗਿਆ ਹੈ।ਦੱਸ ਦੇਈਏ ਕਿ ਇਸ ਦਾ ਕੱਚਾ ਸਾਮਾਨ ਜ਼ਿਆਦਾਤਰ ਚੀਨ ਤੋਂ ਆਉਂਦਾ ਹੈ। ਚੀਨ ਇਸ ਸਮੇਂ ਇਸਦੀ ਸਪਲਾਈ ਰੂਸ ਅਤੇ ਯੂਕ੍ਰੇਨ ਨੂੰ ਦੇ ਰਿਹਾ ਹੈ। ਇਸ ਦੇ ਚੱਲਦਿਆਂ ਪੋਵੀਡੋਨ-ਆਇਓਡੀਨ ਤੋਂ ਬਣਨ ਵਾਲੀਆਂ ਦਵਾਈਆਂ ਦਾ ਭਾਅ ਲਗਭਗ ਦੁੱਗਣਾ ਹੋ ਗਿਆ ਹੈ।

ਇਹ ਵੀ ਪੜ੍ਹੋ- ਲਾਡਾਂ ਨਾਲ ਪਾਲ਼ੇ ਪੁੱਤ ਨਾਲ ਵਾਪਰਿਆ ਦਰਦਨਾਕ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਇੰਨਾ ਹੀ ਇਸ ਦੀ ਘਾਟ ਫਿਲਹਾਲ ਬਾਜ਼ਾਰਾਂ 'ਚ ਦੇਖਣ ਨੂੰ ਮਿਲ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਟਾਡਿਨ ਦੇ ਨਾਮ ਨਾਲ ਆਉਣ ਵਾਲਾ ਲੋਸ਼ਨ ਅਤੇ ਲਿਕਵਿਡ ਫਾਰਮ 'ਚ ਵੀ ਇਹ ਸਾਰੇ ਤਰ੍ਹਾਂ ਦੇ ਆਪਰੇਸ਼ਨ 'ਚ ਵਰਤਿਆ ਜਾਂਦਾ ਹੈ। ਲਿਜਾਜਾ ਇਸ ਦੀ ਡਿਮਾਂਡ ਜ਼ਿਆਦਾ ਹੈ। ਇਸ ਤੋਂ ਇਲਾਵਾ ਇਹ ਗਲ਼ੇ 'ਚ ਇੰਫੇਕਸ਼ਨ ਹੋਣ ਤੋਂ ਬਾਅਦ Glycerin ਦੇ ਕੰਮ ਵੀ ਆਉਂਦੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News