ਸ਼ਾਰਟ ਸਰਕਟ ਕਾਰਨ ਜਿਊਲਰਜ਼ ਦੇ ਸ਼ੋਅਰੂਮ ’ਚ ਲੱਗੀ ਅੱਗ
Tuesday, Jul 10, 2018 - 02:06 AM (IST)
ਬਟਾਲਾ, (ਬੇਰੀ)- ਅੱਜ ਤਡ਼ਕਸਾਰ ਸਿਟੀ ਰੋਡ ’ਤੇ ਇਕ ਜਿਊਲਰਜ਼ ਦੇ ਸ਼ੋਅਰੂਮ ’ਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦੀ ਖਬਰ ਮਿਲੀ ਹੈ।
ਇਸ ਸਬੰਧੀ ਦਰਸ਼ਨ ਜਿਊਲਰਜ਼ ਸ਼ੋਅਰੂਮ ਦੇ ਮਾਲਕ ਰਾਕੇਸ਼ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਮੋਤੀ ਬਾਜ਼ਾਰ ਨੇ ਦੱਸਿਆ ਕਿ ਮੇਰਾ ਨਹਿਰੂ ਗੇਟ ਵਿਖੇ ਜਿਊਲਰਜ਼ ਦਾ ਸ਼ੋਅਰੂਮ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਆਪਣਾ ਸ਼ੋਅਰੂਮ ਬੰਦ ਕਰ ਕੇ ਘਰ ਚਲੇ ਗਏ। ਉਸ ਨੇ ਦੱਸਿਆ ਕਿ ਅੱਜ ਤਡ਼ਕਸਾਰ ਸੈਰ ਕਰਨ ਆਏ ਲੋਕਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਤੁਹਾਡੇ ਸ਼ੋਅਰੂਮ ’ਚ ਅੱਗ ਲੱਗੀ ਹੋਈ ਹੈ। ਜਦੋਂ ਉਹ ਸ਼ੋਅਰੂਮ ’ਤੇ ਪਹੁੰਚੇ ਤਾਂ ਦੇਖਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ਼ੋਅਰੂਮ ’ਚ ਅੱਗ ਲੱਗੀ ਹੋਈ ਸੀ, ਜਿਸ ’ਤੇ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਤੇ ਸਿਟੀ ਪੁਲਸ ਵੱਲੋਂ ਭਾਰੀ ਜੱਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਸ਼ੋਅਰੂਮ ਦਾ ਭਾਰੀ ਨੁਕਸਾਨ ਹੋ ਗਿਆ ਹੈ।
