ਸ਼ਾਰਟ ਸਰਕਟ ਕਾਰਨ ਬਿਰਧ ਆਸ਼ਰਮ ’ਚ ਲੱਗੀ ਅੱਗ, 75 ਸਾਲਾ ਬਜ਼ੁਰਗ ਦੀ ਮੌਤ, ਪਤਨੀ ਝੁਲਸੀ

Thursday, Jan 28, 2021 - 10:34 AM (IST)

ਬਟਾਲਾ (ਬੇਰੀ) - ਬਟਾਲਾ ਦੇ ਅਨਾਰਕਲੀ ਰੋਡ ਸਥਿਤ ਬਿਰਧ ਆਸ਼ਰਮ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਣ ਅੱਗ ਲੱਗਣ ਨਾਲ 75 ਸਾਲਾ ਬਿਰਧ ਦੀ ਸੜ ਕੇ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸਥਾਨਕ ਬਿਰਧ ਆਸ਼ਰਮ ’ਚ ਮੰਗਲਵਾਰ ਸਵੇਰੇ 6 ਵਜੇ ਇਕ ਕਮਰੇ ’ਚ ਅੱਗ ਲੱਗ ਗਈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਹੋਣ ਨਾਲ ਲੱਗਦੀ ਹੈ। ਘਟਨਾ ਵਿਚ ਅੰਗਹੀਣ ਸਵਰਨ ਸਿੰਘ 75 ਸਾਲ ਦੀ ਸੜਨ ਕਰ ਕੇ ਮੌਤ ਹੋ ਗਈ, ਜਦਕਿ ਉਸਦੀ ਪਤਨੀ ਸਰੋਜ ਬਾਲਾ ਦੇ ਸਰੀਰ ਦਾ ਹੇਠਲਾ ਹਿੱਸਾ ਝੁਲਸ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਮਿਲੀ ਜਾਣਕਾਰੀ ਅਨੁਸਾਰ ਸਰੋਜ ਬਾਲਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਪਹੁੰਚੀ ਸਿਟੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਨੇ ਪਾਣੀ ਦੀਆਂ ਬੌਛਾੜਾਂ ਕਰਦਿਆਂ ਅੱਗ ’ਤੇ ਕਾਬੂ ਪਾਇਆ। ਉਪਰੰਤ ਝੁਲਸੀ ਜਨਾਨੀ ਅਤੇ ਉਸਦੇ ਪਤੀ ਸਵਰਨ ਸਿੰਘ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿਥੇ ਸਵਰਨ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਇਸ ਸਬੰਧੀ ਅਸ਼ਰਮ ਦੇ ਪ੍ਰਬੰਧਕ ਕੁਲਦੀਪ ਰਾਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਦੇ ਕਰੀਬ ਫੋਨ ਆਇਆ ਕਿ ਆਸ਼ਰਮ ’ਚ ਰਹਿਣ ਵਾਲੇ ਸਵਰਨ ਸਿੰਘ ਅਤੇ ਸਰੋਜ ਬਾਲਾ ਦੇ ਕਮਰੇ ਵਿਚ ਅੱਗ ਲੱਗ ਗਈ ਹੈ, ਜਿਸ ਤੋਂ ਤੁਰੰਤ ਬਾਅਦ ਉਹ ਉਥੇ ਪਹੁੰਚੇ ਅਤੇ ਝੁਲਸੇ ਪਤੀ-ਪਤਨੀ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਗਏ, ਜਿਥੇ ਸਵਰਨ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਦਕਿ ਪਤਨੀ ਦਾ ਇਲਾਜ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ 


rajwinder kaur

Content Editor

Related News