ਫੂਡ ਸੇਫਟੀ ਵਿਭਾਗ ਦੀ ਟੀਮ ਨੇ ਦੁਕਾਨਾਂ ਦੀ ਚੈਕਿੰਗ ਕਰਕੇ ਸੈਂਪਲ ਭਰੇ

07/13/2018 3:25:31 AM

ਝਬਾਲ,  (ਨਰਿੰਦਰ)-  ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ  ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਸਭਰਵਾਲ ਅਤੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ  ਦੀਅਾਂ ਹਦਾਇਤਾਂ ’ਤੇ ਇਲਾਕੇ ਵਿਚ ਚੱਲ ਰਹੀ ਵੱਡੇ ਪੱਧਰ ’ਤੇ ਨਕਲੀ ਦੁੱਧ ਅਤੇ ਹੋਰ ਖਾਣ- ਪੀਣ ਵਾਲੀਆਂ ਚੀਜ਼ਾਂ ’ਚ ਮਿਲਾਵਟਖੋਰੀ ਨੂੰ ਰੋਕਣ ਲਈ ਅੱਜ ਸਹਾਇਕ ਫੂਡ ਕਮਿਸ਼ਨਰ ਡਾ. ਜੇ.ਐੱਸ. ਪੰਨੂ ਦੀ ਅਗਵਾਈ ’ਚ ਫੂਡ ਸੇਫਟੀ ਅਫਸਰ ਜਤਿੰਦਰ ਕੁਮਾਰ, ਕਾਬਲ ਸਿੰਘ ਅਤੇ ਸੰਨੀ ਦੀ ਅਾਧਾਰਤ ਟੀਮ ਨੇ ਝਬਾਲ ਅੱਡੇ ਵਿਚ ਤਿੰਨ ਦੁੱਧ ਦੀਆਂ ਡੇਅਰੀਆਂ ਤੋਂ  ਸੈਂਪਲ ਭਰਨ ਤੋਂ ਇਲਾਵਾ  ਸਬਜ਼ੀਆਂ ਅਤੇ ਫਲਾਂ ਦੀ ਚੈਕਿੰੰਗ ਕਰਕੇ ਗਲੇ -ਸਡ਼ੇ ਫਲ ਅਤੇ ਸਬਜ਼ੀਆਂ ਨਸ਼ਟ ਕਰਵਾਈਆਂ। 
ਇਸ ਸਮੇਂ ਡਾ. ਜੀ.ਐੱਸ. ਪੰਨੂ ਨੇ ਦੱਸਿਆ ਕਿ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਸਾਰੇ ਦੁਕਾਨਦਾਰ ਸਿਹਤ ਵਿਭਾਗ ਕੋਲੋਂ ਲਾਇਸੈਂਸ ਜ਼ਰੂਰ ਲੈਣ ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 
ਇਸ ਸਮੇਂ ਜਿਵੇਂ ਹੀ ਡੇਅਰੀ ਮਾਲਕਾਂ ਨੂੰ ਸੈਂਪਲ ਭਰਨ ਵਾਲੀ ਟੀਮ ਦੀ ਭਿਨਕ ਪਈ ਤਾਂ  ਡੇਅਰੀਆਂ ਦੇ ਮਾਲਕ ਸ਼ਟਰ ਸੁੱਟ ਕੇ  ਦੌਡ਼ ਗਏ।


Related News