ਸ਼ਹਿਰ ਤੋਂ ਬਾਹਰ 4 ਦੁਕਾਨਾਂ ਦੇ ਚੋਰਾਂ ਨੇ ਤੋੜੇ ਜਿੰਦਰੇ, ਨਗਦੀ ਲੈ ਕੇ ਫਰਾਰ

11/14/2017 1:27:19 PM

ਬੁਢਲਾਡਾ (ਮਨਜੀਤ) - ਸਥਾਨਕ ਸ਼ਹਿਰ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਭੀਖੀ-ਬੁਢਲਾਡਾ ਰੋਡ ਸਥਿਤ ਫੁੱਟਬਾਲ ਚੌਕ ਨੇੜੇ ਸੋਮਵਾਰ ਦੀ ਰਾਤ ਨੂੰ ਸੰਘਣੀ ਧੁੰਦ ਦਾ ਫਾਇਦਾ ਲੈਦੇ ਹੋਏ ਚੋਰਾਂ ਨੇ 4 ਦੁਕਾਨਾਂ ਦੇ ਜਿੰਦਰੇ ਤੋੜਕੇ ਨਗਦੀ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਵੀਨ ਕਰਿਆਣਾ ਸਟੋਰ ਦੇ ਮਾਲਕ ਓਮ ਪ੍ਰਕਾਸ, ਹਰੀ ਹਰ ਟਰੇਡਿੰਗ ਦੇ ਮਾਲਕ ਈਸ਼ਵਰ ਗੋਇਲ, ਪਾਨ-ਬੀੜੀ ਖੋਖੇ ਦੇ ਮਾਲਕ ਪ੍ਰਕਾਸ਼ ਕੁਮਾਰ ਪੁੱਤਰ ਚੰਦਰ ਕਾਂਤ ਨੇ ਦੱਸਿਆ ਕਿ ਚੋਰ ਦੁਕਾਨਾਂ 'ਚ ਪਈ ਨਗਦੀ ਲੈ ਕੇ ਫਰਾਰ ਹੋ ਗਏ ਅਤੇ ਬੰਟੂ ਕਣਕਵਾਲੀਆਂ ਸੀਮੇਂਟ ਸਟੋਰ ਦੇ ਮਾਲਕ ਹਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਸਵੇਰੇ ਆਕੇ ਦੇਖਿਆ ਕਿ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਸਨ ਪਰ ਨਗਦੀ ਨਾ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ।


Related News