ਖੋਖੇ ਭੰਨਣ ’ਤੇ ਦੁਕਾਨਦਾਰਾਂ ਨੇ ਪ੍ਰਗਟਾਇਆ ਰੋਸ

Sunday, Jul 22, 2018 - 01:11 AM (IST)

ਖੋਖੇ ਭੰਨਣ ’ਤੇ ਦੁਕਾਨਦਾਰਾਂ ਨੇ ਪ੍ਰਗਟਾਇਆ ਰੋਸ

ਨੰਗਲ, (ਗੁਰਭਾਗ)- ਸ਼ਨੀਵਾਰ ਨੂੰ ਸ਼ਮਸ਼ਾਨਘਾਟ ਲਾਗੇ ਖੋਖਾ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਵੱਲੋਂ ਆਪਣੇ ਖੋਖਿਆਂ ਦੇ  ਹੋਣ  ਜਾ  ਰਹੇ ਉਜਾਡ਼ੇ ਲਈ ਪੰਜਾਬ ਸਰਕਾਰ ਪ੍ਰਤੀ ਰੋਸ ਜ਼ਾਹਿਰ ਕੀਤਾ ਗਿਆ। 
ਦੁਕਾਨਦਾਰਾਂ  ਨੇ  ਕਿਹਾ ਕਿ ਅਸੀਂ ਉਕਤ ਥਾਂ ’ਤੇ ਤਕਰੀਬਨ 30-35 ਸਾਲਾਂ ਤੋਂ ਕੰਮ ਕਰ ਰਹੇ ਹਾਂ। ਜਿਸ ਨਾਲ ਸਾਡੇ ਘਰਾਂ ਦੀ ਰੋਜ਼ੀ-ਰੋਟੀ ਚੱਲ ਰਹੀ ਹੈ ਅਤੇ ਤਕਰੀਬਨ 2 ਹਜ਼ਾਰ ਪਰਿਵਾਰਕ ਮੈਂਬਰ ਇਸੇ ਕੰਮ ਉੱਤੇ ਨਿਰਭਰ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਾਨੂੰ ਆਖਿਆ ਗਿਆ ਕਿ  ਤੁਹਾਨੂੰ ਕਿਤੇ ਸੁਰੱਖਿਅਤ ਥਾਂ ਮੁਹੱਈਆ ਕਰਵਾਈ ਜਾਵੇਗੀ ਉਸ ਤੋਂ ਬਾਅਦ ਹੀ ਫਲਾਈਓਵਰ ਦਾ ਕੰਮ ਸ਼ੁਰੂ ਹੋਵੇਗਾ ਪਰ ਪੰਜਾਬ ਸਰਕਾਰ, ਨੰਗਲ ਨਗਰ ਕੌਂਸਲ ਤੇ ਬੀ.ਬੀ.ਐੱਮ.ਬੀ. ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਤੇ ਸਾਨੂੰ ਗੁੰਮਰਾਹ ਕਰ ਕੇ ਹੁਣ ਸਾਡੇ ਉਜਾਡ਼ੇ ਦੀ ਤਿਆਰੀ ਕੀਤੀ ਜਾ ਚੁੱਕੀ ਹੈ। 
ਇਸ ਮਾਮਲੇ  ਨੂੰ ਲੈ ਕੇ ਅਸੀਂ ਕਈ ਵਾਰ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਚੁੱਕੇ ਹਾਂ ਤੇ ਉਨ੍ਹਾਂ ਵੱਲੋਂ ਹਰ ਵਾਰ ਸਾਨੂੰ  ਝੂਠਾ ਭਰੋਸਾ ਹੀ ਦਿੱਤਾ ਗਿਆ ਤੇ ਅੱਜ ਕੌਂਸਲ ਦੀਆਂ ਗੱਡੀਆਂ ਸਾਡੇ ਸਿਰਾਂ ’ਤੇ ਆ ਕੇ ਖੋਖੇ ਚੁੱਕਣ ਦੀਆਂ ਅਨਾਊਂਸਮੈਂਟਾਂ ਕਰ ਰਹੀਆਂ ਹਨ। 
ਦੁਕਾਨਦਾਰਾਂ ਨੇ ਕਿਹਾ ਕਿ ਕੌਂਸਲ ਅਧਿਕਾਰੀਆਂ ਨੇ  ਮੁਲਾਜ਼ਮ  ਇਕੱਠੇ ਕਰ ਕੇ ਕੁਝ ਖੋਖਿਆਂ ਨੂੰ ਤਾਂ ਭੰਨ ਵੀ ਦਿੱਤਾ ਤੇ ਬਾਕੀਅਾਂ ਨੂੰ 23 ਜੁਲਾਈ  ਤਕ ਦਾ ਸਮਾਂ ਦਿੱਤਾ ਗਿਆ ਹੈ।
 ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡਾ ਉਜਾੜਾ ਨਾ ਰੋਕਿਆ ਗਿਆ ਤਾਂ  ਉਹ ਸੋਮਵਾਰ ਨੂੰ ਰੋਡ ਜਾਮ ਕਰਨਗੇ ਤੇ ਈ.ਓ. ਦੀ ਕੋਠੀ ਦਾ ਘਿਰਾਓ ਵੀ ਕਰਨਗੇ।
 ਇਸ ਮੌਕੇ ਰਮਨ ਕੁਮਾਰ, ਨਰਿੰਦਰ ਸੈਣੀ, ਅਸ਼ਵਨੀ ਰਾਣਾ, ਸੁਭਾਸ਼ ਚੰਦ, ਬਿੱਲਾ, ਸੰਨੀ ਰੇਡੀਅੇਟਰ, ਕਿਰਨ ਕੁਮਾਰ, ਕਾਲਾ ਮਿਸਤਰੀ, ਮੱਖਨ ਟੀ ਸਟਾਲ, ਬਿੱਲੂ ਗ੍ਰੀਸ ਵਾਲਾ, ਕਾਲਾ ਨਾਈ, ਰਾਮ ਰਾਣਾ, ਨਾਨਕੂ ਸ਼ੋਕਰ, ਡੇਰੂ ਮਿਸਤਰੀ ਆਦਿ ਹਾਜ਼ਰ ਸਨ।
 


Related News