ਚੰਡੀਗੜ੍ਹ : ਸੈਕਟਰ-26 ਦੀ ਮੰਡੀ ''ਚ ਖੂਨੀ ਟਕਰਾਅ, ਅੰਬ ਵਿਕਰੇਤਾਵਾਂ ਨੇ ਕੱਢ ਲਏ ਚਾਕੂ

07/02/2022 4:09:46 PM

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਦੀ ਸੈਕਟਰ-26 ਸਥਿਤ ਦਾਣਾ ਮੰਡੀ ਵਿਖੇ ਉਸ ਸਮੇਂ ਖੂਨੀ ਟਕਰਾਅ ਹੋ ਗਿਆ, ਜਦੋਂ ਮਾਮੂਲੀ ਝਗੜੇ ਤੋਂ ਬਾਅਦ ਅੰਬ ਵਿਕਰੇਤਾਵਾਂ ਨੇ ਚਾਕੂ ਕੱਢ ਗਏ। ਜਾਣਕਾਰੀ ਮੁਤਾਬਕ ਦਾਣਾ ਮੰਡੀ 'ਚ ਅੰਬਾਂ ਦੀ ਥੋਕ ਵਿਕਰੀ ਲਈ ਆਏ ਦੁਕਾਨਦਾਰਾਂ 'ਚ ਮਾਮੂਲੀ ਗੱਲ ਤੋਂ ਝਗੜਾ ਹੋ ਗਿਆ। ਦੋਹਾਂ ਧਿਰਾਂ 'ਚ ਝਗੜਾ ਇੰਨਾ ਵੱਧ ਗਿਆ ਕਿ ਇਕ ਨੇ ਦੂਜੀ ਧਿਰ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਸੰਗਰੂਰ 'ਚ ਰੂਹ ਕੰਬਾਊ ਘਟਨਾ : 5 ਸਾਲਾ ਧੀ ਦਾ ਕਤਲ ਕਰ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਨੇ ਖੋਹਿਆ ਆਪਾ

ਹਮਲੇ 'ਚ 3 ਭਰਾ ਲਹੂ-ਲੁਹਾਨ ਹੋ ਗਏ। ਘਟਨਾ 'ਚ ਜ਼ਖਮੀ ਹੋਏ ਰੁੜਕੀ ਵਾਸੀ ਤਸਲੀਮ ਅਤੇ ਉਸ ਦੇ 2 ਭਰਾਵਾਂ ਮੁੰਤਜ਼ੀਰ ਅਤੇ ਮੁਸਤਕੀਨ ਨੂੰ ਸੈਕਟਰ-16 ਸਥਿਤ ਜੀ. ਐੱਮ. ਐੱਸ. ਐੱਚ. 'ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਸਿਮਰਜੀਤ ਸਿੰਘ ਬੈਂਸ ਨੂੰ ਝਟਕਾ, ਜਬਰ-ਜ਼ਿਨਾਹ ਮਾਮਲੇ ’ਚ ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਜ

ਸੈਕਟਰ-26 ਥਾਣਾ ਪੁਲਸ ਨੇ ਜ਼ਖਮੀ ਤਸਲੀਮ ਦੀ ਸ਼ਿਕਾਇਕ, ਮੌਕੇ ਦੀ ਜਾਂਚ ਅਤੇ ਜ਼ਖ਼ਮੀ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਮੁਹੰਮਦ ਫੈਜ਼ਾਨ ਵਾਸੀ ਬਿਜਨੌਰ, ਸਲਮਾਨ ਮੁਹੰਮਦ ਅਤੇ ਮੁਹੰਮਦ ਅਕਰਮ ਵਾਸੀ ਦਿੱਲੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਕਰਨ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਫੈਜ਼ਾਨ ਅਤੇ ਸਲਮਾਨ ਮੁਹੰਮਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਤੀਜੇ ਮੁਲਜ਼ਮ ਦੀ ਭਾਲ 'ਚ ਛਾਪੇ ਮਾਰੇ ਜਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News