ਗਾਹਕ ਨੂੰ ਆਪਣੇ ਵੱਲ ਖਿੱਚਣ ''ਤੇ ਆਪਸ ''ਚ ਭਿੜੇ ਦੁਕਾਨਦਾਰ, 4 ਖ਼ਿਲਾਫ਼ ਮਾਮਲਾ ਦਰਜ

Saturday, Apr 17, 2021 - 05:24 PM (IST)

ਗਾਹਕ ਨੂੰ ਆਪਣੇ ਵੱਲ ਖਿੱਚਣ ''ਤੇ ਆਪਸ ''ਚ ਭਿੜੇ ਦੁਕਾਨਦਾਰ, 4 ਖ਼ਿਲਾਫ਼ ਮਾਮਲਾ ਦਰਜ

ਬੁਢਲਾਡਾ (ਬਾਸਲ) : ਇੱਥੇ ਗਾਹਕ ਨੂੰ ਆਪਣੇ ਵੱਲ੍ਹ ਖਿੱਚਣ ਕਾਰਨ ਦੁਕਾਨਦਾਰਾਂ ਦੀ ਆਪਸ 'ਚ ਝੜਪ ਹੋਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਦੌਰਾਨ 4 ਦੇ ਕਰੀਬ ਵਿਅਕਤੀ ਜਖਮੀ ਹੋ ਗਏ, ਜੋ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਜੇਰੇ ਇਲਾਜ ਹਨ। ਪੁਲਸ ਨੇ ਦੁਕਾਨਦਾਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਭੀਖੀ ਰੋਡ ਸਥਿਤ ਇੱਕ ਦੁਕਾਨ 'ਤੇ ਇਕ ਕਿਸਾਨ ਟੋਕਾ ਮਸ਼ੀਨ ਖਰੀਦਣ ਲਈ ਆਇਆ ਤਾਂ ਦੂਜੇ ਦੁਕਾਨਦਾਰਾਂ ਵੱਲੋਂ ਕਿਸਾਨ ਨੂੰ ਆਪਣੇ ਵੱਲ੍ਹ ਬੁਲਾਉਂਦਿਆਂ ਟੋਕਾ ਮਸ਼ੀਨ ਸਸਤੇ ਭਾਅ ਦੇਣ ਦੀ ਗੱਲ ਕਹੀ ਗਈ।

ਇਸ ਦੌਰਾਨ ਦੁਕਾਨਦਾਰਾਂ ਵਿਚਕਾਰ ਕੁੱਟਮਾਰ ਸ਼ੁਰੂ ਹੋ ਗਈ ਅਤੇ 4 ਦੇ ਕਰੀਬ ਲੋਕ ਜ਼ਖਮੀ ਹੋ ਗਏ। ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ ਦੀਪਕ ਕੁਮਾਰ, ਗੋਪੀ ਰਾਮ, ਮੁਕੇਸ਼ ਕੁਮਾਰ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News