ਕੱਪੜੇ ਲੈਣ ਆਈ ਮਹਿਲਾ ਇੰਸਪੈਕਟਰ ਨਾਲ ਦਰਜੀ ਨੇ ਕੀਤਾ ਵੱਡਾ ਕਾਂਡ, ਸੂਟ ਬਦਲਦੀ ਦੀ ਬਣਾਈ ਵੀਡੀਓ
Monday, Jan 09, 2023 - 03:23 PM (IST)
ਰਾਜਪੁਰਾ (ਮਸਤਾਨਾ, ਹਰਵਿੰਦਰ) : ਦੁਕਾਨ ’ਤੇ ਕੱਪੜਿਆਂ ਦੀ ਖਰੀਦ ਕਰਨ ਲਈ ਆਈ ਇਕ ਮਹਿਲਾ ਪੁਲਸ ਇੰਸਪੈਕਟਰ ਦੀ ਦੁਕਾਨਦਾਰ ਅਤੇ ਉਸਦੇ ਨੌਕਰ ਨੇ ਮੋਬਾਇਲ ਰਾਹੀਂ ਪਹਿਲਾਂ ਵੀਡੀਓ ਬਣਾ ਲਈ, ਫਿਰ ਵੀਡੀਓ ਨੂੰ ਵਾਇਰਲ ਨਾ ਕਰਨ ਲਈ ਉਕਤ ਮਹਿਲਾ ਇੰਸਪੈਕਟਰ ਕੋਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਥਾਣਾ ਸਿਟੀ ਦੀ ਪੁਲਸ ਨੇ ਮਹਿਲਾ ਇੰਸਪੈਕਟਕ ਦੀ ਸ਼ਿਕਾਇਤ ’ਤੇ ਦੁਕਾਨਦਾਰ ਅਤੇ ਉਸ ਦੇ ਨੌਕਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੁਨਾਮ ਤੋਂ ਵੱਡੀ ਖ਼ਬਰ, ਸੁੱਤੇ ਪਏ 5 ਵਿਅਕਤੀਆਂ ਲਈ ਕਾਲ ਬਣੀ 'ਅੰਗੀਠੀ', ਲਾਸ਼ਾਂ ਦੇਖ ਨਿਕਲਿਆ ਤ੍ਰਾਹ
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਮਹਿਲਾ ਇੰਸਪੈਕਟਰ ਰਾਜਪੁਰਾ ਟਾਊਨ ਵਿਖੇ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਤੇ ਕੋਈ ਕੱਪੜਾ ਖ਼ਰੀਦਣ ਗਈ। ਜਦੋਂ ਉਹ ਕੱਪੜਿਆਂ ਦੀ ਟ੍ਰਾਈ ਲੈਣ ਲਈ ਟ੍ਰਾਈ ਰੂਮ ’ਚ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਦੁਕਾਨਦਾਰ ਜਤਿਨ ਮਿੱਡਾ ਅਤੇ ਉਸ ਦੇ ਨੌਕਰ ਪਾਰਸ ਨੇ ਕੱਪੜੇ ਬਦਲਦਿਆਂ ਉਸ ਦੀ ਵੀਡੀਓ ਬਣਾ ਲਈ ਹੈ। ਜਦੋਂ ਉਸ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਦੁਕਾਨਦਾਰ ਨੇ ਕਿਹਾ ਕਿ ਹੁਣ ਤਾਂ ਵੀਡੀਓ ਬਣ ਚੁੱਕੀ ਹੈ। ਇਸ ਨੂੰ ਜੇਕਰ ਵਾਇਰਲ ਨਹੀਂ ਕਰਨਾ ਤਾਂ ਮੈਨੂੰ 20 ਹਜ਼ਾਰ ਦੇ ਦਿਓ। ਇਹ ਸੁਣ ਕੇ ਦੋਵੇਂ ਪਤੀ-ਪਤਨੀ ਘਬਰਾ ਕੇ ਆਪਣੇ ਘਰ ਚਲੇ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੀ ਗੱਲ ਪੁਲਸ ਨੂੰ ਦੱਸੀ। ਇਸ ਸਬੰਧੀ ਥਾਣਾ ਸਿਟੀ ਮੁਖੀ ਇੰਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਹਿਲਾ ਇੰਸਪੈਕਟਰ ਦੀ ਸ਼ਿਕਾਇਤ ’ਤੇ ਦੁਕਾਨਦਾਰ ਜਤਿਨ ਮਿੱਡਾ ਅਤੇ ਉਸ ਦੇ ਨੌਕਰ ਪਾਰਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ: ਸਿੱਖਾਂ 'ਚ ਭਰਾ ਮਾਰੂ ਜੰਗ ਛੇੜਨਾ ਚਾਹੁੰਦੀ ਹੈ ਭਾਜਪਾ
ਧੋਖੇ ਨਾਲ ਦੁਕਾਨਦਾਰ ਨੇ ਬਣਾਈ ਵੀਡੀਓ
ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਪੰਜਾਬ ਪੁਲਸ 'ਚ ਬਤੌਰ ਇੰਸਪੈਕਟਰ ਤਾਇਨਾਤ ਹੈ। 6 ਜਨਵਰੀ ਦੀ ਰਾਤ ਉਹ ਆਪਣੇ ਪਤੀ ਨਾਲ ਦਰਜੀ ਦੀ ਦੁਕਾਨ 'ਤੇ ਗਈ। ਇਸ ਦੌਰਾਨ ਉਸ ਦਾ ਪਤੀ ਬਾਹਰ ਕਾਰ 'ਚ ਬੈਠਾ ਰਿਹਾ ਤੇ ਉਹ ਸਿਲਾਈ ਕਰਨ ਲਈ ਦਿੱਤੇ ਸੂਟ ਨੂੰ ਲੈਣ ਲਈ ਦੁਕਾਨ ਅੰਦਰ ਚੱਲ ਗਈ। ਜਿਸ 'ਤੇ ਦੋਸ਼ੀ ਦੁਕਾਨ ਮਾਲਕ ਨੇ ਉਸ ਨੂੰ ਕਿਹਾ ਕਿ ਉਸ ਦਾ ਸੂਟ ਤਿਆਰ ਹੈ ਤੇ ਉਹ ਇਕ ਵਾਰ ਟ੍ਰਾਈ ਕਰ ਕੇ ਦੇਖ ਲਵੇ। ਉਕਤ ਦੁਕਾਨਦਾਰ ਦੇ ਕਹਿਣ 'ਤੇ ਉਹ ਸੂਟ ਟ੍ਰਾਈ ਕਰਨ ਟ੍ਰਾਈ ਰੂਮ 'ਚ ਚੱਲ ਗਈ। ਇਸ ਦੌਰਾਨ ਉਸ ਨੂੰ ਸ਼ੱਕ ਹੋਇਆ ਕਿ ਦਰਵਾਜ਼ੇ ਦੇ ਸੁਰਾਖ ਤੋਂ ਕੋਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਸਬੰਧੀ ਜਦੋਂ ਉਸ ਨੇ ਬਾਹਰ ਆ ਕੇ ਦੁਕਾਨ ਮਾਲਕ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ। ਉਸ ਦੀ ਗੱਲ ਸੁਣ ਕੇ ਉਕਤ ਮਹਿਲਾ ਇੰਸਪੈਕਟਰ ਮੁੜ ਤੋਂ ਸੂਟ ਟ੍ਰਾਈ ਕਰਨ ਲਈ ਚੱਲ ਗਈ। ਇਸ ਵਾਰ ਫਿਰ ਉਸ ਨੂੰ ਲੱਗਾ ਕਿ ਕੋਈ ਵੀਡੀਓ ਬਣਾ ਰਿਹਾ ਹੈ। ਫਿਰ ਜਦੋਂ ਉਸ ਨੇ ਇਕਦਮ ਦਰਵਾਜ਼ਾ ਖੋਲ੍ਹਿਆ ਤਾਂ ਦੋਸ਼ੀ ਜਤਿਨ ਦਰਵਾਜ਼ੇ ਦੇ ਛੋਟੇ ਸੁਰਾਖ ਤੋਂ ਵੀਡੀਓ ਬਣਾ ਰਿਹਾ ਸੀ। ਜਦੋਂ ਉਸ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਦੁਕਾਨਦਾਰ ਨੇ ਕਿਹਾ ਕਿ ਹੁਣ ਤਾਂ ਵੀਡੀਓ ਬਣ ਗਈ ਹੈ। ਜੇਕਰ ਉਸ ਨੇ ਉਨ੍ਹਾਂ ਨੂੰ 20 ਹਜ਼ਾਰ ਰੁਪਏ ਨਾ ਦਿੱਤੇ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਣਗੇ। ਜਦੋਂ ਫਿਰ ਮਹਿਲਾ ਇੰਸਪੈਕਟਰ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਅਤੇ ਵਿਰੋਧ ਕੀਤਾ ਤਾਂ ਉਹ ਉਨ੍ਹਾਂ ਨੂੰ ਬਲੈਕਮੇਲ ਕਰਨ ਲੱਗ ਗਏ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।